ਭਾਰਤ ਨੇ ਜਮੈਕਾ ਨੂੰ ਭੇਜੀ ਕੋਵਿਡ-19 ਵੈਕਸੀਨ, ਕ੍ਰਿਸ ਗੇਲ ਨੇ PM ਮੋਦੀ ਨੂੰ ਕਿਹਾ ‘ਥੈਂਕ ਯੂ’

03/19/2021 11:15:58 AM

ਨਵੀਂ ਦਿੱਲੀ : ਦੁਨੀਆ ਦੇ ਦਿੱਗਜ ਬੱਲੇਬਾਜ਼ਾਂ ਵਿਚ ਸ਼ੁਮਾਰ ਕ੍ਰਿਸ ਗੇਲ ਨੇ ਕੈਰੇਬੀਆਈ ਦੇਸ਼ਾਂ ਵਿਚ ਕੋਰੋਨਾ ਵੈਕਸਨ ਦੇਣ ਲਈ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਵੈਸਟਇੰਡੀਜ਼ ਦੇ ਇਸ ਬੱਲੇਬਾਜ਼ ਨੇ ਇਕ ਵੀਡੀਓ ਸੰਦੇਸ਼ ਵਿਚ ਪੀ.ਐਮ. ਮੋਦੀ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ: ਸੁਰੱਖਿਆ ਦੇ ਲਿਹਾਜ ਤੋਂ ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਸੜਕਾਂ ਦੱਖਣੀ ਅਫਰੀਕਾ ’ਚ, ਚੌਥੇ ਸਥਾਨ ’ਤੇ ਭਾਰਤ

 

ਕ੍ਰਿਕਟ ਜਗਤ ਵਿਚ ‘ਯੂਵੀਵਰਸ ਬੌਸ’ ਦੇ ਨਾਮ ਨਾਲ ਮਸ਼ਹੂਰ ਗੇਲ ਨੇ ਕਿਹਾ, ‘ਕੋਰੋਨਾ ਵੈਕਸੀਨ ਦੇਣ ਲਈ ਮੈਂ ਭਾਰਤ ਸਰਕਾਰ, ਪੀ.ਐਮ. ਮੋਦੀ ਅਤੇ ਭਾਰਤ ਦੀ ਜਨਤਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਇਸ ਫ਼ੈਸਲੇ ਦੀ ਸ਼ਲਾਘਾ ਕਰਦੇ ਹਾਂ।’

ਇਹ ਵੀ ਪੜ੍ਹੋ: ਅਪਰਾਧੀਆਂ ਖ਼ਿਲਾਫ਼ UK ਦੀ ਅਨੋਖੀ ਪਹਿਲ, 24 ਘੰਟੇ 7 ਦਿਨ ਨਜ਼ਰ ਰੱਖਣ ਲਈ ਲਾਏਗਾ GPS ਟੈਗ

ਕੋਰੋਨਾ ਵਾਇਰਸ ਖ਼ਿਲਾਫ਼ ਮੁਹਿੰਮ ਵਿਚ ਭਾਰਤ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਕੈਰੇਬੀਆਈ ਦੇਸ਼ਾ ਨੂੰ ਵੱਡੀ ਗਿਣਤੀ ਵਿਚ ਕੋਰੋਨਾ ਵੈਕਸੀਨ ਦੀ ਖ਼ੁਰਾਕ ਮੁਫ਼ਤ ਵਿਚ ਮੁਹੱਈਆ ਕਰਵਾ ਰਿਹਾ ਹੈ। ‘ਮੈਕਸੀਨ ਮੈਤਰੀ’ ਮੁਹਿੰਮ ਤਹਿਤ ਸਵਦੇਸ਼ੀ ਕੋਰੋਨਾ ਵੈਕਸੀਨ ਭਾਰਤ ਸਰਕਾਰ ਦੂਜੇ ਦੇਸ਼ਾਂ ਨੂੰ ਮੁਹੱਈਆ ਕਰਾਉਣ ਵਿਚ ਜੁਟੀ ਹੈ।

 

ਜਮੈਕਾ ਤੋਂ ਪਹਿਲਾਂ ਭਾਰਤ ਹੋਰ ਵੀ ਕਈ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਪਹੁੰਚਾ ਚੁੱਕਾ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਵਿਵਿਅਨ ਰਿਚਰਡਸ ਨੇ ਵੀ ਕੈਰੇਬੀਆਈ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਸੀ।

ਇਹ ਵੀ ਪੜ੍ਹੋ: ਬੋਰਿਸ ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ’ਚ ਸ਼ਾਨਦਾਰ ਅਗਵਾਈ ਲਈ ਕੀਤੀ ਮੋਦੀ ਦੀ ਤਾਰੀਫ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry