ਭਾਰਤ ਅਤੇ ਚੀਨ ਵਿਚਾਲੇ ਗੋਲ ਰਹਿਤ ਰਿਹਾ ਫੁੱਟਬਾਲ ਮੈਚ

10/14/2018 9:21:01 AM

ਸੁਝੋਊ— ਭਾਰਤ ਅਤੇ ਚੀਨ ਵਿਚਾਲੇ 21 ਸਾਲਾਂ ਦੇ ਲੰਬੇ ਵਕਫੇ ਬਾਅਦ ਸ਼ਨੀਵਾਰ ਨੂੰ ਸੁਝੋਊ ਓਲੰਪਿਕ ਸਪੋਰਟਸ ਸੈਂਟਰ ਸਟੇਡੀਅਮ 'ਚ ਖੇਡਿਆ ਗਿਆ ਕੌਮਾਂਤਰੀ ਫੁੱਟਬਾਲ ਮੈਚ ਗੋਲ ਰਹਿਤ ਰਿਹਾ। ਭਾਰਤੀ ਖਿਡਾਰੀਆਂ ਦੇ ਮਜ਼ਬੂਤ ਡਿਫੈਂਸ ਅੱਗੇ ਚੀਨ ਨੂੰ ਡਰਾਅ ਲਈ ਮਜਬੂਰ ਹੋਣਾ ਪਿਆ। 

ਭਾਰਤੀ ਗੋਲਕੀਪਰ ਗੁਰਪ੍ਰੀਤ ਸਿੰਘ ਗੋਲਪੋਸਟ ਦੇ ਅੱਗੇ ਚੱਟਾਨ ਦੀ ਤਰ੍ਹਾਂ ਖੜੇ ਰਹੇ ਅਤੇ ਮੇਜ਼ਬਾਨ ਟੀਮ ਦੇ ਕਈ ਗੋਲ ਹੋਣ ਤੋਂ ਰੋਕੇ। ਮੈਚ ਦੇ ਪਹਿਲੇ ਹਾਫ ਦੇ 13ਵੇਂ ਮਿੰਟ 'ਚ ਭਾਰਤ ਦੇ ਪ੍ਰੀਤਮ ਕੋਟਲ ਨੇ ਗੋਲ ਕਰਨ ਦਾ ਸੁਨਹਿਰਾ ਮੌਕਾ ਗੁਆ ਦਿੱਤਾ। ਮੈਚ ਦੇ ਦੂਜੇ ਹਾਫ ਦੇ ਦੌਰਾਨ ਚੀਨ ਨੇ ਹਮਲਾਵਰ ਖੇਡ ਦਿਖਾਈ ਅਤੇ ਭਾਰਤੀ ਡਿਫੈਂਸ ਦੀ ਚੰਗੀ ਪ੍ਰੀਖਿਆ ਲਈ। ਇਸ ਦੇ ਇਲਾਵਾ ਸੁਨੀਲ ਛੇਤਰੀ ਵੀ ਅਨਿਰੁਧ ਥਾਪਾ ਦੀ ਫ੍ਰੀ ਕਿੱਕ 'ਤੇ ਗੋਲ ਕਰਨ ਦਾ ਸੁਨਹਿਰੀ ਮੌਕਾ ਗੁਆ ਬੈਠੇ। ਪਰ ਪੂਰੇ ਮੈਚ 'ਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਇਆ ਅਤੇ ਇਸ ਤਰ੍ਹਾਂ ਮੈਚ ਡਰਾਅ ਰਿਹਾ।