ਸੁਤੰਤਰਤਾ ਦਿਵਸ ਦੇ ਮੌਕੇ ''ਤੇ ਸਾਨੀਆ ਨੇ ਪਾਕਿਸਤਾਨੀ ਟਰੋਲਰਸ ਦੀ ਲਗਾਈ ਕਲਾਸ

08/16/2018 2:21:09 PM

ਨਵੀਂ ਦਿੱਲੀ : ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮਾਈਕ੍ਰੋਬਲਾਗਿਗ ਵੈਬਸਾਈਟ ਟਵਿੱਟਰ 'ਤੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਹੈ। ਇਸ ਮੌਕੇ 'ਤੇ ਸਾਨੀਆ ਦੇ ਕੁਝ ਪਾਕਿਸਤਾਨੀ ਪ੍ਰਸ਼ੰਸਕ ਭੜਕ ਗਏ ਅਤੇ ਉਹ ਸਾਨੀਆ ਨੂੰ ਸਲਾਹ ਦੇਣ ਲੱਗੇ ਕਿ ਹੁਣ ਭਾਰਤ ਦਾ ਸੁਤੰਤਰਤਾ ਦਿਵਸ ਨਹੀਂ ਸਗੋ ਪਾਕਿਸਤਾਨੀ ਸੁਤੰਤਰਤਾ ਦਿਵਸ ਮਨਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਾਨੀਆ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਵਿਆਹ ਕੀਤਾ ਹੈ। ਇਸ ਦੇ ਬਾਅਦ ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਸਾਨੀਆ ਨੂੰ ਭਾਰਤ-ਪਾਕਿਸਤਾਨ ਦੀ ਨਾਗਰਿਕਤਾ 'ਤੇ ਵੰਡਦੇ ਰਹਿੰਦੇ ਹਨ। ਹਾਲਾਂਕਿ ਦੋਵੇਂ ਖਿਡਾਰੀਆਂ ਨੇ ਕਈ ਵਾਰ ਇਹ ਸਫਾਈ ਦਿੱਤੀ ਹੈ ਕਿ ਉਹ ਆਪਣੇ-ਆਪਣੇ ਦੇਸ਼ ਦੀ ਨਾਗਰਿਕਤਾ ਹੀ ਰੱਖਣਗੇ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ-ਆਪਣੇ ਦੇਸ਼ ਦੇ ਲਈ ਖੇਡਦੇ ਰਹਿਣਗੇ।
 

ਇਸ ਦੌਰਾਨ ਬੁੱਧਵਾਰ ਨੂੰ ਜਦੋਂ ਭਾਰਤ ਆਪਣੀ ਆਜ਼ਾਦੀ ਦੀ 71ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਤਾਂ ਸਾਨੀਆ ਨੇ ਵੀ ਟਵਿੱਟਰ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸਾਨੀਆ ਨੇ ਟਵਿੱਟਰ 'ਚ ਇਕ ਤੋਂ ਬਾਅਦ ਇਕ ਟਵੀਟ ਕੀਤੇ। ਆਪਣੇ ਪਹਿਲੇ ਟਵੀਟ 'ਚ ਉਸ ਨੇ 45 ਸਕਿੰਟ ਦਾ ਵੀਡੀਓ ਜਾਰੀ ਕੀਤਾ। ਸਾਨੀਆ ਨੇ ਤਿਰੰਗੇ ਦਾ ਪਹਿਰਾਵਾ ਪਹਿਨਿਆ ਹੋਇਆ ਸੀ ਅਤੇ ਇਸ ਵੀਡੀਓ ਉਸ ਨੇ ਦੱਸਿਆ ਕਿ ਪਹਿਲੀ ਵਾਰ ਕਦੋਂ ਉਸ ਨੇ ਖੁਦ ਨੂੰ ਆਜ਼ਾਦ ਮਹਿਸੂਸ ਕੀਤਾ ਸੀ।
 

ਟਰੋਲਰਸ ਨੂੰ ਦਿੱਤਾ ਜਵਾਬ
ਸਾਨੀਆ ਦੇ ਸੁੰਤਤਰਤਾ ਦਿਵਸ ਮਨਾਉਣ 'ਤੇ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਉਸ ਦੀ ਕਾਫੀ ਅਲੋਚਨਾ ਕੀਤੀ। ਜਿਸਦੇ ਜਵਾਬ 'ਚ ਸਾਨੀਆ ਨੇ ਕਿਹਾ, ਮੇਰੇ ਪਾਕਿਸਤਾਨੀ ਦੋਸਤੋ ਤੁਹਾਡੀ ਭਾਰਤੀ ਭਾਬੀ ਦੇ ਵਲੋਂ ਤੁਹਾਨੂੰ ਤੁਹਾਡੇ 14 ਅਗਸਤ ਸੁਤੰਤਰਤਾ ਦਿਵਸ 'ਤੇ ਵਧਾਈ। ਇਕ ਪ੍ਰਸ਼ੰਸਕ ਨੇ ਸਾਨੀਆ ਨੂੰ ਕਿਹਾ ਤੁਹਾਡਾ ਸੁਤੰਤਰਤਾ ਦਿਵਸ 14 ਅਗਸਤ ਯਾਨੀ ਅੱਜ ਹੀ ਹੈ ਨਾ। ਇਸ ਦੇ ਜਵਾਬ 'ਚ ਵੀ ਸਾਨੀਆ ਨੇ ਕਿਹਾ, '' ਜੀ ਨਹੀਂ ਮੇਰਾ ਅਤੇ ਮੇਰੇ ਦੇਸ਼ ਦਾ ਸੁਤੰਤਰਤਾ ਦਿਵਸ ਕਲ ਯਾਨੀ 15 ਅਗਸਤ ਨੂੰ ਹੈ। ਉਮੀਦ ਕਰਦੀ ਹਾਂ ਕਿ ਤੁਹਾਡੀ ਗਲਤ ਫਹਿਮੀ ਦੂਰ ਹੋ ਗਈ ਹੋਵੇਗੀ।