IND vs SA 3rd T20I : ਭਾਰਤ ਲਈ ਜਿੱਤ ਜ਼ਰੂਰੀ, ਮੈਚ ਤੋਂ ਪਹਿਲਾਂ ਇਨ੍ਹਾਂ ਕੁਝ ਖ਼ਾਸ ਗੱਲਾਂ 'ਤੇ ਇਕ ਝਾਤ

06/14/2022 12:11:09 PM

ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੀ20 ਮੈਚ ਅੱਜ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ। ਦੱਖਣੀ ਅਫ਼ਰੀਕਾ ਸੀਰੀਜ਼ 'ਚ 3-0 ਨਾਲ ਅਜੇਤੂ ਬੜ੍ਹਤ ਬਣਾਉਣ ਲਈ ਉਤਰੇਗੀ ਕਿਉਂਕਿ ਉਸ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ। ਦੂਜੇ ਪਾਸੇ ਭਾਰਤ ਨੂੰ ਸੀਰੀਜ਼ 'ਚ ਬਣੇ ਰਹਿਣ ਲਈ ਇਸ ਮੈਚ ਨੂੰ ਜਿੱਤਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਪਤਨੀ ਦੇ ਅਫੇਅਰ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਦਿਨੇਸ਼ ਕਾਰਤਿਕ, ਮੁੜ ਇੰਝ ਲੀਹ 'ਤੇ ਪਰਤੀ ਜ਼ਿੰਦਗੀ

ਪਿੱਚ ਰਿਪੋਰਟ
ਵਿਸ਼ਖਾਪਟਨਮ ਦੇ ਕ੍ਰਿਕਟ ਮੈਦਾਨ 'ਤੇ ਖੇਡੇ ਗਏ 2 ਟੀ20 ਮੈਚਾਂ 'ਚ ਪਹਿਲੀ ਪਾਰੀ ਦਾ ਔਸਤ ਸਕੋਰ 104 ਹੈ, ਜੋ ਗੇਂਦਬਾਜ਼ਾਂ ਨੂੰ ਮਜ਼ਬੂਤ ਦਰਸਾਉਂਦਾ ਹੈ। ਬੱਲੇਬਾਜ਼ਾਂ ਨੂੰ ਕ੍ਰੀਜ਼ 'ਤੇ ਬਣੇ ਰਹਿਣਾ ਹੋਵੇਗਾ ਤੇ ਬੋਰਡ 'ਤੇ ਵੱਡਾ ਸਕੋਰ ਕਰਨ ਲਈ ਸਾਂਝੇਦਾਰੀ ਕਰਨੀ ਹੋਵੇਗੀ।

ਮੌਸਮ
ਵਿਸ਼ਾਖਾਪਟਨਮ 'ਚ ਤਾਪਮਨ 31 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਉਮੀਦ ਹੈ, ਜਿਸ 'ਚ 80% ਹੁੰਮਸ ਤੇ 13 ਕਿਲੋਮੀਟਰ/ਘੰਟੇ ਹਵਾ ਦੀ ਗਤੀ ਹੋਵੇਗੀ। ਖੇਡ ਦੇ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : BCCI ਨੇ ਸਾਬਕਾ ਖਿਡਾਰੀਆਂ ਦੀ ਪੈਨਸ਼ਨ ਕੀਤੀ ਦੁੱਗਣੀ

ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ 11
ਭਾਰਤ: ਈਸ਼ਾਨ ਕਿਸ਼ਨ, ਰਿਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਯੁਜ਼ਵੇਂਦਰ ਚਾਹਲ, ਅਵੇਸ਼ ਖਾਨ/ਅਰਸ਼ਦੀਪ ਸਿੰਘ

ਦੱਖਣੀ ਅਫ਼ਰੀਕਾ : ਟੇਂਬਾ ਬਾਵੁਮਾ (ਕਪਤਾਨ), ਰੀਜ਼ਾ ਹੈਂਡਰਿਕਸ, ਡਵੇਨ ਪ੍ਰੀਟੋਰੀਅਸ, ਰਾਸੀ ਵੈਨ ਡੇਰ ਡੁਸੇਨ, ਹੇਨਰਿਚ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਪਾਰਨੇਲ, ਕਗਿਸੋ ਰਬਾਡਾ, ਕੇਸ਼ਵ ਮਹਾਰਾਜ, ਐਨਰਿਕ ਨਾਰਟਜੇ, ਤਬਰੇਜ਼ ਸ਼ਮਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh