IND vs SA : ਟੀ-20 ਦੇ ਦੂਜੇ ਮੈਚ ''ਚ ਅਜੇਤੂ ਬੜ੍ਹਤ ਲੈਣ ਲਈ ਉਤਰੇਗੀ ਟੀਮ ਇੰਡੀਆ

02/21/2018 5:28:56 PM

ਸੈਂਚੂਰੀਅਨ, (ਬਿਊਰੋ)— ਬਿਹਤਰੀਨ ਫਾਰਮ 'ਚ ਚਲ ਰਹੀ ਭਾਰਤੀ ਟੀਮ ਦੂਸਰੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਅੱਜ ਜਦੋਂ ਅਜੇਤੂ ਬੜ੍ਹਤ ਲੈਣ ਲਈ ਮੈਦਾਨ 'ਤੇ ਉਤਰੇਗੀ ਤਾਂ ਉਸ ਨੂੰ ਆਤਮਮੁਗਧਤਾ ਤੋਂ ਬਚਣਾ ਹੋਵਾਗਾ। ਕਿਉਂਕਿ ਮੇਜ਼ਬਾਨ ਟੀਮ ਵੀ ਸੀਰੀਜ਼ 'ਚ ਬਣੇ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਜੋਹਾਨਸਬਰਗ 'ਚ ਭਾਰਤ ਨੇ ਪਹਿਲਾ ਟੀ-20 ਮੈਚ 28 ਦੌੜਾਂ ਤੋਂ ਜਿੱਤਿਆ ਸੀ। ਜੇਕਰ ਟੀਮ ਆਪਣੇ ਇਸ ਪ੍ਰਦਰਸ਼ਨ ਨੂੰ ਜਾਰੀ ਰਖਦੀ ਹੈ ਤਾਂ ਇਸ ਦੌਰੇ 'ਚ ਦੂਜੀ ਸੀਰੀਜ਼ ਜਿੱਤਣ 'ਚ ਕਾਮਯਾਬ ਹੋ ਜਾਵੇਗੀ। ਟੈਸਟ ਸੀਰੀਜ਼ 'ਚ 1-2 ਦੀ ਹਾਰ ਤੋਂ ਬਾਅਦ ਭਾਰਤ ਨੇ ਵਨਡੇ ਸੀਰੀਜ਼ 5-1 ਨਾਲ ਜਿੱਤ ਲਈ ਸੀ ਅਤੇ ਹੁਣ ਟੀਮ ਟੀ-20 ਸੀਰੀਜ਼ ਜਿੱਤ ਕੇ ਦੌਰੇ ਨੂੰ ਕਾਮਯਾਬ ਬਣਾਉਣਾ ਚਾਹੇਗੀ। ਖਬਰਾਂ ਮੁਤਾਬਕ ਕਪਤਾਨ ਕੋਹਲੀ ਮੈਚ ਤਕ ਫਿਟ ਹੋ ਜਾਣਗੇ।

ਕੋਹਲੀ ਪਿਛਲੇ ਮੈਚ ਦੇ ਆਖਰੀ ਪਲਾਂ 'ਚ ਜ਼ਖਮੀ ਹੋ ਗਏ ਸੀ। ਕੋਹਲੀ ਨੂੰ ਕੂਲਹੇ 'ਚ ਕੁਝ ਪਰੇਸ਼ਾਨੀ ਸੀ ਅਤੇ ਟੀਮ ਪ੍ਰਬੰਧਨ ਨੇ ਇਸ ਨੂੰ ਗੰਭੀਰ ਨਹੀਂ ਕਰਾਰ ਦਿੱਤਾ। ਕੋਹਲੀ ਨੇ ਪਰੇਸ਼ਾਨੀ ਦੇ ਬਾਵਜੂਦ ਆਪਣਾ ਸੈਂਕੜਾ ਪੁਰਾ ਕੀਤਾ ਸੀ। ਪਰ ਸੱਟ ਦੀ ਇਕ ਹੋਰ ਸੰਭਾਵਨਾ ਨੂੰ ਕੋਹਲੀ 'ਤੇ ਰੁਝੇ ਪ੍ਰੋਗਰਾਮ ਨਾਲ ਪੈਣ ਵਾਲੇ ਪ੍ਰਭਾਵ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ। ਜੇਕਰ ਦੁਸਰੇ ਮੈਚ 'ਚ ਭਾਰਤ ਸੀਰੀਜ਼ ਆਪਣੇ ਨਾਂ ਕਰ ਲੈਂਦਾ ਹੈ ਤਾਂ ਤੀਸਰੇ ਮੈਚ 'ਚ ਕਪਤਾਨ ਕੋਹਲੀ ਆਰਾਮ ਲੈ ਸਕਦੇ ਹਨ ਕਿਉਂਕਿ ਅਗਲੇ ਤਿੰਨ ਮਹੀਨੇ ਲਈ ਕੋਹਲੀ ਦਾ ਰੁੱਝੇ ਰਹਿਣ ਦਾ ਪ੍ਰੋਗਰਾਮ ਹੈ। 

ਜੇਕਰ ਕੋਹਲੀ ਫਿਟ ਨਹੀਂ ਹੋ ਸਕੇ ਤਾਂ ਫਿਰ ਸ਼੍ਰੇਅਸ ਅਈਅਰ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਪਿਛਲੇ ਮੈਚ 'ਚ ਮਨੀਸ਼ ਪਾਂਡੇ ਨੂੰ ਅਈਅਰ ਦੀ ਜਗ੍ਹਾ ਰਖਿਆ ਗਿਆ ਸੀ। ਭਾਰਤੀ ਟੀਮ 'ਚ ਕੁਝ ਹੋਰ ਬਦਲਾਅ ਵੀ ਕੀਤੇ ਜਾ ਸਕਦੇ ਹਨ। ਸੂਪਰਸਪੋਰਟ ਪਾਰਕ ਦੀ ਪਿੱਚ ਇਸ ਪੂਰੇ ਦੌਰੇ 'ਚ ਬਹੁਤ ਹੌਲੀ ਰਹੀ। ਇਸ ਨੂੰ ਧਿਆਨ 'ਚ ਰਖਦੇ ਹੋਏ ਭਾਰਤ ਦੋ ਸਪਿਨਰਾਂ ਨੂੰ ਰਖ ਸਕਦਾ ਹੈ। ਕੁਲਦੀਪ ਯਾਦਵ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਇਸ ਤੋਂ ਇਲਾਵਾ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੂੰ ਅਜੇ ਤਕ ਖੇਡਣ ਦਾ ਮੌਕਾ ਨਹੀਂ ਮਿਲਿਆ ਅਤੇ ਉਸ ਦੀ ਕਸੀ ਹੋਈ ਗੇਂਦਬਾਜ਼ੀ ਨੂੰ ਦੇਖਦੇ ਹੋਏ ਅਕਸ਼ਰ ਦੇ ਨਾਂ ਤੇ ਵਿਚਾਰ ਹੋ ਸਕਦਾ ਹੈ। 

ਪਿਛਲੇ ਮੈਚ 'ਚ ਸੁਰੇਸ਼ ਰੈਨਾ ਨੂੰ ਤੀਸਰੇ ਨੰਬਰ 'ਤੇ ਆਉਣ ਦਾ ਮੌਕਾ ਮਿਲਿਆ ਸੀ। ਜੇਕਰ ਕੋਹਲੀ ਖੇਡਦੇ ਹਨ ਤਾਂ ਕੀ ਫਿਰ ਤੋਂ ਉਹ ਇਸੇ ਤਰ੍ਹਾਂ ਕਰਨਗੇ? ਜੋਹਾਨਸਬਰਗ 'ਚ ਟੀਮ ਪ੍ਰਬੰਧਨ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਵੱਡੇ ਸਕੋਰ ਵਾਲਾ ਮੈਚ ਹੋਵੇਗਾ। ਇਸ ਲਈ ਰੈਨਾ ਨੂੰ ਪਾਵਰਪਲੇ 'ਚ ਭੇਜਣ ਦਾ ਫੈਸਲਾ ਲਿਆ ਸੀ। ਭਾਰਤ ਦੇ ਲਈ ਹੇਠਲਾ ਮਿਡਲ ਆਰਡਰ ਥੋੜ੍ਹਾ ਚਿੰਤਾ ਦਾ ਵਿਸ਼ਾ ਹੈ। ਟੀਮ ਪ੍ਰਬੰਧਨ ਨੇ ਧੋਨੀ 'ਤੇ ਆਪਣਾ ਭਰੋਸਾ ਬਣਾ ਕੇ ਰਖਿਆ ਹੈ। ਧੋਨੀ ਦਾ ਵੀ ਉਪਰਲੇ ਕ੍ਰਮ 'ਚ ਬੱਲੇਬਾਜ਼ੀ ਕਰਨ ਦਾ ਵੀ ਮਨ ਨਹੀਂ ਲਗ ਰਿਹਾ। ਕੋਹਲੀ ਦੇ ਚਾਰ ਨੰਬਰ 'ਤੇ ਆਉਣ ਨਾਲ ਹੇਠਲੇ ਕ੍ਰਮ ਦੀ ਬੱਲੇਬਾਜ਼ੀ ਨੂੰ ਮਜ਼ਬੂਤੀ ਮਿਲਦੀ ਹੈ।

ਦੂਸਰੇ ਪਾਸੇ ਦੱਖਣ ਅਫਰੀਕਾ ਦੂਸਰੀ ਵਾਰ ਕਰੋ ਜਾਂ ਮਰੋ ਦੀ ਸਥਿਤੀ 'ਚ ਹੈ। 
ਅਫਰੀਕਾ ਦੀਆਂ ਪਰੇਸ਼ਾਨੀਆਂ ਹਾਲਾਂਕਿ ਘੱਟ ਨਹੀਂ ਰਹੀਂਆਂ। ਹੁਣ ਡਿਵੀਲੀਅਰਸ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਏ ਹਨ। ਕਪਤਾਨ ਡੁਮਿਨੀ ਨੂੰ ਖਿਡਾਰੀਆਂ 'ਚੋਂ ਕੋਈ ਵਧੀਅ ਬਦਲ ਲਭਣਾ ਪਵੇਗਾ। ਉਸ ਦਾ ਮੰਨਣਾ ਹੈ ਕਿ ਪਿਛਲੇ ਮੈਚ 'ਚ ਸ਼ਾਟ ਪਿੱਚ ਗੇਂਦ ਕਰਨ ਦੀ ਰਣਨੀਤੀ ਸਹੀ ਸੀ ਪਰ ਉਸ 'ਤੇ ਸਹੀ ਤਰ੍ਹਾਂ ਅਮਲ ਕਰਨ ਦੀ ਜ਼ਰੂਰਤ ਹੈ। ਇਸ ਤੋਂ ਲਗਦਾ ਹੈ ਕਿ ਟੀਮ 'ਚ ਜ਼ਿਆਦਾ ਬਦਲਾਅ ਨਹੀਂ ਹੋਣਗੇ। ਇਹ ਦੇਖਣਾ ਬਾਕੀ ਹੋਵੇਗਾ ਕਿ ਸੈਂਚੂਰੀਅਨ ਦੀ ਪਿੱਚ 'ਤੇ ਪੂਰਾ ਉਛਾਲ ਮਿਲ ਸਕਦਾ ਹੈ ਜਾਂ ਨਹੀਂ। ਜੇਕਰ ਅਜਿਹਾ ਹੁੰਦਾ ਹੈ ਤਾਂ ਅਫਰੀਕਾ ਨੂੰ ਆਪਣੀ ਰਣਨੀਤੀ ਬਦਲਨੀ ਹੋਵੇਗੀ।