IND vs SA : ਭਾਰਤ ਦੀ ਹਾਰ ''ਤੇ ਬੋਲੇ ਸ਼ੋਏਬ ਅਖਤਰ, ਇੰਡੀਆ ਨੇ ਸਾਨੂੰ ਮਰਵਾ ਦਿੱਤਾ

10/31/2022 2:44:17 PM

ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ’ਚ ਲਗਾਤਾਰ ਦੋ ਜਿੱਤਾਂ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ ਮੈਚ ਵਿਚ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਟੀਮ ਇੰਡੀਆ ਪੁਆਇੰਟਸ ਟੇਬਲ ’ਚ 2 ਨੰਬਰ ’ਤੇ ਖਿਸਕ ਗਈ ਹੈ ਅਤੇ ਦੱਖਣੀ ਅਫਰੀਕਾ ਟਾਪਰ ਬਣ ਗਈ ਹੈ। ਸਾਊਥ ਅਫ਼ਰੀਕਾ ਦੀ ਤੇਜ਼ ਗੇਂਦਬਾਜ਼ੀ ਸਾਹਮਣੇ ਭਾਰਤ ਦੀ ਬੱਲੇਬਾਜ਼ੀ ਨਹੀਂ ਚੱਲੀ ਅਤੇ ਟੀਮ ਨਿਰਧਾਰਤ ਓਵਰਾਂ ’ਚ 9 ਵਿਕਟਾਂ ਗੁਆ ਕੇ ਸਿਰਫ 133 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤ ਅਤੇ ਦੱਖਣੀ ਅਫਰੀਕਾ ਦੇ ਇਸ ਮੈਚ ’ਤੇ ਪਾਕਿਸਤਾਨ ਦੀ ਟੀਮ ਆਸ ਲਗਾ ਕੇ ਬੈਠੀ ਸੀ। ਉਨ੍ਹਾਂ ਨੂੰ ਭਰੋਸਾ ਸੀ ਕਿ ਭਾਰਤ ਜਿੱਤ ਦਰਜ ਕਰ ਕੇ ਉਨ੍ਹਾਂ ਦੀਆਂ ਉਮੀਦਾਂ ਨੂੰ ਖੰਭ ਲਗਾਵੇਗੀ ਪਰ ਅਜਿਹਾ ਨਹੀਂ ਹੋਇਆ। ਭਾਰਤ ਦੀ ਇਸ ਨਾਲ ਪਾਕਿਸਤਾਨ ਦੇ ਸੈਮੀਫਾਈਨਲ ’ਚ ਪਹੁੰਚਣ ਦੇ ਲਗਭਗ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ।

ਇਹ ਵੀ ਪੜ੍ਹੋ : ਕੋਹਲੀ ਦੇ ਹੋਟਲ ਦੇ ਕਮਰੇ ਦੀ ਵੀਡੀਓ ਵਾਇਰਲ, ਭੜਕੇ ਵਿਰਾਟ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਟੀਮ ਇੰਡੀਆ ਦੀ ਇਸ ਹਾਰ ਨਾਲ ਪਾਕਿਸਤਾਨ ਦੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨਿਰਾਸ਼ ਹੋਏ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਰਾਹੀਂ ਕਿਹਾ ਕਿ ਇੰਡੀਆ ਟੀਮ ਨੇ ਸਾਨੂੰ ਮਰਵਾ ਦਿੱਤਾ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਦੇ ਬੱਲੇਬਾਜ਼, ਸਾਊਥ ਅਫ਼ਰੀਕਾ ਦੀ ਤੇਜ਼ ਗੇਂਦਬਾਜ਼ੀ ਅੱਗੇ ਨਾ ਚੱਲ ਸਕੇ। 

ਟੀਮ ਇੰਡੀਆ ਜੇਕਰ ਥੋੜ੍ਹਾ ਹੌਸਲੇ ਨਾਲ ਖੇਡਦੀ ਤਾਂ ਦੌੜਾਂ 150 ਬਣ ਸਕਦੀਆਂ ਸਨ। ਅਖਤਰ ਨੇ ਕਿਹਾ ਤਿ ਪਾਕਿਸਤਾਨ ਟੀਮ ਦਾ ਅੱਗਿਓਂ ਦਾ ਸਫਰ ਲਗਭਗ ਖਤਮ ਹੋ ਚੁਕਿਆ ਹੈ ਪਰ ਇਸ ਦੇ ਬਾਵਜੂਦ ਉਹ ਆਪਣੀ ਟੀਮ ਦਾ ਸਮਰਥਨ ਕਰਨਗੇ। ਇੰਨਾ ਹੀ ਨਹੀਂ ਸ਼ੋਏਬ ਨੇ ਦੱਖਣੀ ਅਫ਼ਰੀਕਾ ਨੂੰ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਦਾਅਵੇਦਾਰ ਵੀ ਦੱਸਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh