IND vs NZ 1st Test: ਟੁੱਟ ਸਕਦੇ ਹਨ ਇਹ ਵੱਡੇ ਰਿਕਾਰਡ, ਇਸ਼ਾਂਤ ਦਾ ਹੈ ਖਾਸ

Thursday, Feb 20, 2020 - 02:50 AM (IST)

ਜਲੰਧਰ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 21 ਫਰਵਰੀ ਤੋਂ ਖੇਡਿਆ ਜਾਣਾ ਹੈ। ਭਾਰਤੀ ਟੀਮ ਮੌਜੂਦਾ ਸਮੇਂ 'ਚ ਟੈਸਟ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਹੀ ਵਜ੍ਹਾ ਹੈ ਕਿ ਪਹਿਲੇ ਟੈਸਟ ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਸਮੇਤ ਭਾਰਤੀ ਟੀਮ ਦੇ ਹੋਰ ਖਿਡਾਰੀ ਵੀ ਨਿਊਜ਼ੀਲੈਂਡ ਵਿਰੁੱਧ ਰਿਕਾਰਡ ਬਣਾ ਸਕਦੇ ਹਨ। ਇਹ ਹਨ ਉਹ ਰਿਕਾਰਡਸ—


ਵਿਰਾਟ ਕੋਹਲੀ
ਵਿਰਾਟ ਪਹਿਲੇ ਟੈਸਟ ਮੈਚ 'ਚ 11 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਟੈਸਟ 'ਚ ਦੌੜਾਂ ਦੇ ਮਾਮਲੇ 'ਚ ਪਿੱਛੇ ਛੱਡ ਦੇਣਗੇ। ਵਿਰਾਟ ਦੀਆਂ ਇਸ ਸਮੇਂ ਟੈਸਟ 'ਚ 7202 ਦੌੜਾਂ ਹਨ ਜਦਕਿ ਗਾਂਗੁਲੀ ਦੀਆਂ 7212 ਦੌੜਾਂ ਹਨ। ਜੇਕਰ ਉਹ ਇਸ ਰਿਕਾਰਡ ਨੂੰ ਤੋੜ ਦਿੰਦੇ ਹਨ ਤਾਂ ਉਹ ਟੈਸਟ ਭਾਰਤ ਦੇ ਪੰਜਵੇਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ।


ਇਸ਼ਾਂਤ ਸ਼ਰਮਾ
ਇਸ਼ਾਂਤ ਸ਼ਰਮਾ ਦੇ ਲਈ ਵੀ ਇਹ ਟੈਸਟ ਮੈਚ ਬਹੁਤ ਖਾਸ ਹੋਵੇਗਾ। ਇਸ਼ਾਂਤ ਆਪਣੇ ਟੈਸਟ ਕ੍ਰਿਕਟ 'ਚ 300 ਵਿਕਟਾਂ ਹਾਸਲ ਕਰਨ 'ਚ ਸਿਰਫ 8 ਵਿਕਟਾਂ ਦੂਰ ਹੈ, ਜਿਸ ਨਾਲ ਉਹ ਭਾਰਤ ਦੇ 300 ਵਿਕਟ ਕਲੱਬ ਦੇ ਮੈਂਬਰ ਬਣ ਜਾਣਗੇ।


ਰਵਿੰਦਰ ਜਡੇਜਾ
ਆਲਰਾਊਂਡਰ ਰਵਿੰਦਰ ਜਡੇਜਾ ਵੀ ਪਹਿਲੇ ਟੈਸਟ ਮੈਚ 'ਚ ਰਿਕਾਰਡ ਬਣਾ ਸਕਦੇ ਹਨ। ਜੇਕਰ ਉਹ ਮੈਚ 'ਚ ਬੱਲੇਬਾਜ਼ੀ ਦੇ ਦੌਰਾਨ ਛੱਕਾ ਲਗਾ ਦਿੰਦੇ ਹਨ ਤਾਂ ਉਸਦੇ ਟੈਸਟ ਕ੍ਰਿਕਟ 'ਚ 50 ਛੱਕੇ ਹੋ ਜਾਣਗੇ।


ਉਮੇਸ਼ ਯਾਦਵ
ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਵੀ ਆਪਣੇ ਟੈਸਟ ਕ੍ਰਿਕਟ ਕਰੀਅਰ ਦੇ ਇਕ ਹੋਰ ਮੁਕਾਮ ਨੂੰ ਹਾਸਲ ਕਰ ਸਕਦੇ ਹਨ। ਜੇਕਰ ਉਸ ਨੂੰ ਟੀਮ 'ਚ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਆਪਣੀਆਂ 150 ਵਿਕਟਾਂ ਪੂਰੀਆਂ ਕਰ ਸਕਦੇ ਹਨ। ਉਸ ਨੂੰ 150 ਵਿਕਟਾਂ ਪੂਰੀਆਂ ਕਰਨ ਦੇ ਲਈ 8 ਵਿਕਟਾਂ ਦੀ ਜ਼ਰੂਰਤ ਹੈ।

 

Gurdeep Singh

This news is Content Editor Gurdeep Singh