IND vs BAN : ਮੁਹੰਮਦ ਸ਼ੰਮੀ ਵਨ-ਡੇ ਸੀਰੀਜ਼ ਤੋਂ ਬਾਹਰ, ਇਸ ਗੇਂਦਬਾਜ਼ ਨੂੰ ਮਿਲੀ ਜਗ੍ਹਾ

12/03/2022 6:17:40 PM

ਨਵੀਂ ਦਿੱਲੀ : ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਮੋਢੇ ਦੀ ਸੱਟ ਕਾਰਨ ਬੰਗਲਾਦੇਸ਼ ਦੌਰੇ ਖਿਲਾਫ਼ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਐਤਵਾਰ ਨੂੰ ਢਾਕਾ ਦੇ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਸ਼ੁਰੂ ਹੋਵੇਗੀ। ਸ਼ੰਮੀ ਵਨਡੇ ਤੇ ਟੈਸਟ ਦੋਵਾਂ 'ਚ ਟੀਮ ਦਾ ਹਿੱਸਾ ਸਨ ਤੇ ਜਸਪ੍ਰੀਤ ਬੁਮਰਾਹ ਦੀ ਗ਼ੈਰ-ਹਾਜ਼ਰੀ 'ਚ ਤੇਜ਼ ਗੇਂਦਬਾਜ਼ੀ ਦੀ ਨੁਮਾਇੰਦਗੀ ਕਰਨ ਲਈ ਤਿਆਰ ਸੀ, ਪਰ ਤੇਜ਼ ਗੇਂਦਬਾਜ਼ ਨੇ ਸੱਟ ਕਾਰਨ 1 ਦਸੰਬਰ ਨੂੰ ਭਾਰਤੀ ਟੀਮ ਨਾਲ ਬੰਗਲਾਦੇਸ਼ ਦੀ ਯਾਤਰਾ ਨਹੀਂ ਕੀਤੀ।

ਖਬਰਾਂ ਮੁਤਾਬਾਕ ਬੀਸੀਸੀਆਈ ਦੇ ਇਕ ਸੀਨੀਅਰ ਸੂਤਰ ਨੇ ਪੱਤਰਕਾਰਾਂ ਨੂੰ ਦੱਸਿਆ, "ਮੁਹੰਮਦ ਸ਼ੰਮੀ ਦੇ ਮੋਢੇ 'ਚ ਸੱਟ ਲੱਗੀ ਹੈ ਜੋ ਉਸ ਨੇ ਆਸਟਰੇਲੀਆ 'ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਕਰਨ ਤੋਂ ਬਾਅਦ ਲੱਗੀ ਸੀ। ਉਨ੍ਹਾਂ ਨੂੰ NCA ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਤੇ 1 ਦਸੰਬਰ ਨੂੰ ਟੀਮ ਨਾਲ ਯਾਤਰਾ ਨਹੀਂ ਕੀਤੀ ਹੈ।'

ਇਹ ਵੀ ਪੜ੍ਹੋ : ਟਾਟਾ ਸਟੀਲ ਬਲਿਟਜ਼ ਇੰਟਰਨੈਸ਼ਨਲ ਸ਼ਤਰੰਜ 'ਚ ਅਰਜੁਨ ਪੁਰਸਕਾਰ ਜੇਤੂ ਪ੍ਰਗਿਆਨੰਦਾ ਅਤੇ ਭਗਤੀ ਲੈਣਗੇ ਹਿੱਸਾ

ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਮੁਹੰਮਦ ਸ਼ਮੀ ਦੇ ਬਦਲ ਵਜੋਂ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਇਸ ਦੀ ਜਾਣਕਾਰੀ ਦਿੱਤੀ। ਬੀਸੀਸੀਆਈ ਦੀ ਮੈਡੀਕਲ ਟੀਮ ਸ਼ੰਮੀ ਦੀ ਨਿਗਰਾਨੀ ਕਰੇਗੀ। ਮਲਿਕ ਨਿਊਜ਼ੀਲੈਂਡ ਦੌਰੇ 'ਤੇ ਟੀਮ ਇੰਡੀਆ ਦਾ ਹਿੱਸਾ ਸਨ।

ਸ਼ੰਮੀ ਨੂੰ ਟੀ-20 ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਵਰਗੇ ਹੋਰ ਸੀਨੀਅਰ ਖਿਡਾਰੀਆਂ ਨਾਲ ਨਿਊਜ਼ੀਲੈਂਡ ਦੇ ਸੀਮਤ ਓਵਰਾਂ ਦੇ ਦੌਰੇ ਤੋਂ ਬ੍ਰੇਕ ਦਿੱਤਾ ਗਿਆ ਸੀ।  ਉਮਰਾਨ ਮਲਿਕ, ਮੁਹੰਮਦ ਸਿਰਾਜ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਤੇ ਨੌਜਵਾਨ ਕੁਲਦੀਪ ਸੇਨ ਬੰਗਲਾਦੇਸ਼ ਦੌਰੇ 'ਤੇ ਗਏ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh