IND vs AUS : ਮੋਹਾਲੀ ਵਨਡੇ ਜਿੱਤ ਕੇ ਟੀਮ ਇੰਡੀਆ ਸਾਰੇ ਫਾਰਮੈਟ 'ਚ ਨੰਬਰ ਵਨ, ਬਣੇ ਮਜ਼ੇਦਾਰ ਮੀਮਜ਼

09/23/2023 11:15:49 AM

ਸਪੋਰਟਸ ਡੈਸਕ- ਟੀਮ ਇੰਡੀਆ ਨੇ ਮੋਹਾਲੀ ਵਨਡੇ ਜਿੱਤ ਕੇ ਹੀ ਆਈਸੀਸੀ ਦੇ ਸਾਰੇ 3 ​​ਫਾਰਮੈਟਾਂ 'ਚ ਨੰਬਰ ਵਨ ਟੀਮ ਹੋਣ ਦਾ ਮਾਣ ਹਾਸਲ ਕਰ ਲਿਆ ਹੈ। ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਪਹਿਲਾ ਵਨਡੇ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀ ਰੈਂਕਿੰਗ ਪਾਕਿਸਤਾਨ ਤੋਂ ਬਿਹਤਰ ਹੋ ਗਈ ਜਿਸ ਕਾਰਨ ਉਹ ਪਹਿਲੇ ਨੰਬਰ 'ਤੇ ਆ ਗਈ। ਟੀਮ ਇੰਡੀਆ ਟੈਸਟ ਅਤੇ ਟੀ-20 'ਚ ਪਹਿਲਾਂ ਹੀ ਨੰਬਰ ਵਨ ਹੈ।

ਇਹ ਵੀ ਪੜ੍ਹੋ : ਛੇਤਰੀ ਦੇ ਗੋਲ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਉਮੀਦਾਂ ਬਰਕਰਾਰ ਰੱਖੀਆਂ

ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਮੁਹੰਮਦ ਸ਼ੰਮੀ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜ ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ 276 ਦੌੜਾਂ 'ਤੇ ਰੋਕ ਦਿੱਤਾ, ਫਿਰ ਬਾਅਦ 'ਚ 4 ਭਾਰਤੀ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ ਅਤੇ 49ਵੇਂ ਓਵਰ 'ਚ ਆਪਣੀ ਟੀਮ ਨੂੰ ਜਿੱਤ ਦਿਵਾਈ। ਆਸਟ੍ਰੇਲੀਆ ਦੀ ਤਰਫੋਂ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਜੜਿਆ ਜਦਕਿ ਭਾਰਤ ਦੀ ਤਰਫੋਂ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਅਤੇ ਸ਼ੁਭਮਨ ਗਿੱਲ, ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜੇ ਲਗਾਏ ਸਨ।

ਇਹ ਵੀ ਪੜ੍ਹੋ : ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਹੋਣਗੇ ਝੰਡਾਬਰਦਾਰ
ਦੂਜੇ ਪਾਸੇ ਟੀਮ ਇੰਡੀਆ ਦੇ ਤਿੰਨੋਂ ਫਾਰਮੈਟਾਂ 'ਚ ਨੰਬਰ ਵਨ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਮੀਮਜ਼ ਵਾਇਰਲ ਹੋ ਗਏ। ਕ੍ਰਿਕਟ ਪ੍ਰਸ਼ੰਸਕਾਂ ਨੇ ਪਾਕਿਸਤਾਨ ਕ੍ਰਿਕਟ ਟੀਮ ਦਾ ਮਜ਼ਾਕ ਉਡਾਇਆ। ਵੇਖੋ ਟਵੀਟਸ-

 

 

India kicked out Pakistan from number one ODI ranking . #INDvAUS#INDvsAUS #INDvAUS #CWC2023 #KLRahul #ICCRankings #Ruturajgaikwad #ShubmanGill #Shami #SuryakumarYadav No. 1 #KLRahul pic.twitter.com/rmfgujkrqv

— 𝑮𝒂𝒖𝒓𝒂𝒗 𝑹𝒂𝒊 (@IacGaurav) September 22, 2023
 
Some Rankings last for few days max weeks #ICCWorldCup2023 #ICCRankings #INDvsAUS pic.twitter.com/z8rsm84nLJ
— Ashley (Molly) (@MollyAshleySays) September 22, 2023
 
ਬੀਸੀਸੀਆਈ ਸਕੱਤਰ ਨੇ ਦਿੱਤੀ ਵਧਾਈ

 

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 

Aarti dhillon

This news is Content Editor Aarti dhillon