ਭਾਰਤੀ ਟੀਮ ਦਾ ਸੀਰੀਜ਼ 'ਤੇ ਕਬਜ਼ਾ, ਕੰਗਾਰੂਆਂ ਨੂੰ 5 ਵਿਕਟਾਂ ਨਾਲ ਹਰਾਇਆ

09/24/2017 9:30:54 PM

ਇੰਦੌਰ— ਇੰਦੌਰ ਦੇ ਹੋਲਕਰ ਸਟੇਡੀਅਮ 'ਚ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜਾ ਮੈਚ ਖੇਡਿਆ ਗਿਆ, ਜਿਸ 'ਚ ਆਸਟਰੇਲੀਆ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।ਆਸਟਰੇਲੀਆ ਨੇ ਭਾਰਤ ਨੂੰ 294 ਦੌੜਾਂ ਦਾ ਟੀਚਾ ਦਿੱਤਾ । ਆਸਟਰੇਲੀਆ ਵਲੋਂ ਡੇਵਿਡ ਵਾਰਨਰ ਅਤੇ ਆਰੋਨ ਫਿੰਚ ਨੇ ਪਾਰੀ ਦੀ ਸ਼ੁਰੂਆਤ ਕੀਤੀ। ਆਸਟੇਰਲੀਆ ਨੂੰ ਵਧੀਆ ਸ਼ੁਰੂਆਤ ਦੇ ਬਾਅਦ ਪਹਿਲਾ ਝਟਕਾ ਵਾਰਨਰ (42) ਦੇ ਰੂਪ 'ਚ ਲੱਗਾ, ਜਿਸਨੂੰ ਹਾਰਦਿਕ ਪੰਡਯਾ ਨੇ ਬੋਲਡ ਕੀਤਾ। ਉਸ ਤੋਂ ਬਾਅਦ ਕਪਤਾਨ ਸਟੀਵਨ ਸਮਿਥ ਨੇ ਪਾਰੀ ਨੂੰ ਅੱਗੇ ਤੋਰਿਆ। ਇਸ ਦੌਰਾਨ ਆਰੋਨ ਫਿੰਚ ਨੇ ਆਪਣਾ 8ਵਾਂ ਸੈਂਕੜਾ ਪੂਰਾ ਕੀਤਾ। ਫਿੰਚ ਨੂੰ 124 ਦੇ ਸਕੋਰ 'ਤੇ ਚਾਇਨਾਮੈਨ ਕੁਲਦੀਪ ਯਾਦਵ ਨੇ ਕੇਦਾਰ ਦੇ ਹੱਥੋਂ ਕੈਚ ਕਰਾਇਆ।
ਆਸਟਰੇਲੀਆ ਵਲੋਂ ਡੇਵਿਡ ਵਾਰਨਰ ਅਤੇ ਆਰੋਨ ਫਿੰਚ ਨੇ ਪਾਰੀ ਦੀ ਸ਼ੁਰੂਆਤ ਕੀਤੀ। ਆਸਟੇਰਲੀਆ ਨੂੰ ਵਧੀਆ ਸ਼ੁਰੂਆਤ ਦੇ ਬਾਅਦ ਪਹਿਲਾ ਝਟਕਾ ਵਾਰਨਰ (42) ਦੇ ਰੂਪ 'ਚ ਲੱਗਾ, ਜਿਸਨੂੰ ਹਾਰਦਿਕ ਪੰਡਯਾ ਨੇ ਬੋਲਡ ਕੀਤਾ। ਉਸ ਤੋਂ ਬਾਅਦ ਕਪਤਾਨ ਸਟੀਵਨ ਸਮਿਥ ਨੇ ਪਾਰੀ ਨੂੰ ਅੱਗੇ ਤੋਰਿਆ। ਇਸ ਦੌਰਾਨ ਆਰੋਨ ਫਿੰਚ ਨੇ ਆਪਣਾ 8ਵਾਂ ਸੈਂਕੜਾ ਪੂਰਾ ਕੀਤਾ। ਫਿੰਚ ਨੂੰ 124 ਦੇ ਸਕੋਰ 'ਤੇ ਚਾਇਨਾਮੈਨ ਕੁਲਦੀਪ ਯਾਦਵ ਨੇ ਕੇਦਾਰ ਦੇ ਹੱਥੋਂ ਕੈਚ ਕਰਾਇਆ। ਉਸ ਤੋਂ ਬਾਅਦ ਸਮਿਥ ਨੂੰ ਬੁਮਰਾਹ ਨੇ 63 ਦੇ ਸਕੋਰ 'ਤੇ ਪੈਵੇਲੀਅਨ ਤੋਰਿਆ ਤੇ ਪਿੱਛੋ ਚਾਹਲ ਨੇ ਆਪਣਾ ਜਾਦੂ ਬਿਖੇਰਦੇ ਹੋਏ ਮੈਕਸਵੇਲ ਨੂੰ 5 ਦੇ ਸਕੋਰ 'ਤੇ ਆਊਟ ਕੀਤਾ।
ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਚਾਹਲ ਯੁਜਵਿੰਦਰ ਚਾਹਲ ਅਤੇ ਹਾਰਦਿਕ ਪੰਡਯਾ ਨੇ ਵੀ 1-1 ਵਿਕਟ ਹਾਸਲ ਕੀਤੀ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਨੇ 62 ਗੇਂਦਾਂ ਖੇਡਦੇ ਹੋਏ 71 ਦੌੜਾਂ ਬਣਾਈਆਂ ਜਿਸ 'ਚ ਉਸ ਨੇ 6 ਚੌਕੇ ਅਤੇ 4 ਛੱਕੇ ਲਗਾਏ। ਇਸ ਤੋਂ ਇਲਾਵਾ ਉਸ ਦਾ ਸਾਥ ਦੇ ਰਹੇ ਅਜਿੰਕਯ ਰਹਾਨੇ ਨੇ ਵੀ ਆਪਣੀ ਸ਼ਾਨਦਾਰ ਪਾਰੀ ਖੇਡ ਦੇ ਹੋਏ 70 ਦੌੜਾਂ ਬਣਾਈਆਂ ਉਸ ਨੇ ਆਪਣੀ ਪਾਰੀ ਦੌਰਾਨ 9 ਚੌਕੇ ਲਗਾਏ। ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ 'ਚ ਸਿਰਫ 28 ਦੌੜਾਂ ਦਾ ਹੀ ਯੋਗਦਾਨ ਦਿੱਤਾ। ਬੱਲੇਬਾਜ਼ੀ ਕਰਦੇ ਹੋਏ ਹਾਰਦਿਕ ਪੰਡਯਾ ਨੇ 72 ਗੇਂਦਾਂ 'ਚ 78 ਦੌੜਾਂ ਦੀ ਪਾਰੀ ਖੇਡੀ ਜਿਸ 'ਚ ਉਸ ਨੇ 5 ਚੌਕੇ ਅਤੇ 4 ਛੱਕੇ ਲਗਾਏ। ਮਨੀਸ਼ ਪਾਡੇ ਨੇ ਵੀ ਅਜੇਤੂ ਰਹਿੰਦੇ ਹੋਏ 36 ਦੌੜਾਂ ਦਾ ਯੋਗਦਾਨ ਦਿੰਦੇ ਹੋਏ ਭਾਰਤ ਨੂੰ ਜਿੱਤ ਹਾਸਲ ਕਰਵਾਈ।
ਆਸਟਰੇਲੀਆ ਵਲੋਂ ਗੇਂਦਬਾਜ਼ ਕਰਦੇ ਹੋਏ ਪੈਟ ਕਮਿੰਸ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਨੈਥ ਕਲਟਰ ਨਿੰਲਸ਼ ਕੈਨੀ ਰਿਚਰਡਸਨ ਅਤੇ ਅਸਤੋਨ ਅਗਰ ਨੇ 1-1 ਵਿਕਟ ਹਾਸਲ ਕੀਤੀ।