ਹਾਰ ਤੋਂ ਬਾਅਦ ਵਿਰਾਟ ਨੇ ਕਿਹਾ, ਧੋਨੀ ਦਾ ਆਊਟ ਹੋਣਾ ਫੈਸਲਾਕੁੰਨ ਰਿਹਾ

01/12/2019 6:50:09 PM

ਸਿਡਨੀ : ਆਸਟਰੇਲੀਆ ਹੱਥੋਂ ਪਹਿਲਾ ਵਨ ਡੇ ਹਾਰਣ ਤੋਂ ਕੁਝ ਨਿਰਾਸ਼ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਟੀਚੇ ਵੱਲ ਸਹਿਜਭਰੇ ਅੰਦਾਜ਼ ਵਿਚ ਵੱਧ ਰਹੀ ਭਾਰਤੀ ਟੀਮ ਲਈ ਮਹਿੰਦਰ ਸਿੰਘ ਧੋਨੀ ਦਾ ਆਊਟ ਹੋਣਾ ਫੈਸਲਾਕੁੰਨ ਰਿਹਾ।

ਵਿਰਾਟ ਨੇ ਕਿਹਾ, '''ਰੋਹਿਤ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਤੇ ਐੱਮ. ਐੱਸ. ਨੇ ਵੀ ਉਸਦਾ ਚੰਗਾ ਸਹਿਯੋਗ ਦਿੱਤਾ ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਾਂਝੇਦਾਰੀ ਨਾਲ ਅਸੀਂ ਜਿਸ ਲੈਅ ਵਿਚ ਸੀ, ਉਸ ਨਾਲ ਅਸੀਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਰੋਹਿਤ ਤੇ ਐੱਮ. ਐੱਸ. ਨੇ ਮੈਚ ਨੂੰ ਕਾਫੀ ਖਿੱਚਿਆ ਪਰ ਐੱਮ. ਐੱਸ. ਅਜਿਹੇ ਮੋੜ 'ਤੇ ਆਊਟ ਹੋ ਗਿੱਾ ਜਦੋਂ ਉਸਦੇ ਟਿਕੇ ਰਹਿਣ ਦੀ ਲੋੜ ਸੀ।''
ਧੋਨੀ ਐੱਲ. ਬੀ. ਡਬਲਯੂ. ਆਊਠ ਹੋਇਆ ਸੀ । ਜੇਕਰ ਭਾਰਤ ਕੋਲ ਉਸ਼ ਸਮੇਂ ਰੈਫਰਲ ਹੁੰਦਾ ਤਾਂ ਧੋਨੀ ਬਚ ਸਕਦਾ ਸੀ ਪਰ ਭਾਰਤ ਕੋਲ ਰੈਫਲਰ ਬਚਿਆ ਨਹੀਂ ਸੀ ਤੇ ਧੋਨੀ ਨੂੰ ਵਾਪਸ ਪੈਵੇਲੀਅਨ ਪਰਤਣਾ ਪਿਆ। ਵਿਰਾਟ ਨੇ ਕਿਹਾ ''ਇਨ੍ਹਾਂ ਦੀ ਸਾਂਝੇਦਾਰੀ ਤੋਂ ਬਾਅਦ ਜੇਕਰ ਸਾਨੂੰ ਇਕ ਹੋਰ ਚੰਗੀ ਸਾਂਝੇਦਾਰੀ ਮਿਲ ਜਾਂਦੀ ਤਾਂ ਅਸੀਂ ਟੀਚੇ ਦੇ ਨੇੜੇ ਪਹੁੰਚ ਸਕਦੇ ਸੀ ਪਰ ਤਿੰਨ ਵਿਕਟਾਂ ਜਲਦ ਗੁਆਈਆਂ ਵੀ ਸਾਨੂੰ ਮਹਿੰਗੀਆਂ ਪਈਆਂ।''