ਭੁਵਨੇਸ਼ਵਰ ਨੇ ਪੂਰਾ ਕੀਤਾ ਵਿਕਟਾਂ ਦਾ ''ਸੈਂਕੜਾ''

01/12/2019 4:46:47 PM

ਸਿਡਨੀ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਆਸਟਰੇਲੀਆ ਖਿਲਾਫ ਸ਼ਨੀਵਾਰ ਨੂੰ ਸੀਰੀਜ਼ ਦੇ ਪਹਿਲੇ ਵਨਡੇ ਵਿਚ ਆਪਣੇ ਵੱਡੇ ਕੌਮਾਂਤਰੀ ਕਰੀਅਰ ਦੇ 100 ਵਿਕਟ ਪੂਰੇ ਕਰਨ ਦੀ ਉਪਲੱਬਧੀ ਹਾਸਲ ਕਰ ਲਈ। ਸਿਡਨੀ ਕ੍ਰਿਕਟ ਗ੍ਰਾਊਂਡ ਵਿਚ ਪਹਿਲੇ ਵਨਡੇ ਵਿਚ ਆਸਟਰੇਲੀਆਈ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ ਭੁਵੀ ਨੇ 10 ਓਵਰਾਂ ਵਿਚ 66 ਦੌੜਾਂ ਦੇ ਕੇ 2 ਵਿਕਟ ਹਾਸਲ ਕੀਤੇ। ਇਸ ਦੇ ਨਾਲ ਉਸ ਨੇ ਆਪਣੇ 100 ਵਨਡੇ ਵਿਕਟ ਪੂਰੇ ਕਰ ਲਈ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੇ ਭਾਰਤ ਦੇ 19ਵੇਂ ਗੇਂਦਬਾਜ਼ ਬਣ ਗਏ ਹਨ ਜਦਕਿ ਵਨਡੇ ਸਵਰੂਪ ਵਿਚ 100 ਵਿਕਟ ਲੈਣ ਵਾਲੇ ਉਹ ਭਾਰਤ ਦੇ 12ਵੇਂ ਗੇਂਦਬਾਜ਼ ਹਨ। 28 ਸਾਲਾ ਭਾਰਤੀ ਗੇਂਦਬਾਜ਼ ਨੇ ਆਸਟਰੇਲੀਆਈ ਕਪਤਾਨ ਐਰੋਨ ਫਿੰਚ ਨੂੰ ਤੀਜੇ ਓਵਰ ਵਿਚ ਆਊਟ ਕਰਨ ਦੇ ਨਾਲ ਹੀ ਆਪਣਾ ਵਿਕਟਾਂ ਦਾ ਸੈਂਕੜਾ ਪੂਰਾ ਕਰ ਲਿਆ। ਫਿੰਚ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਗਏ।

ਭੁਵੀ ਨੇ ਕਰੀਅਰ ਦੇ 96ਵੇਂ ਵਨਡੇ ਵਿਚ 37.88 ਦੀ ਔਸਤ ਨਾਲ ਆਪਣੇ 100 ਵਿਕਟ ਪੂਰੇ ਕੀਤੇ। ਹਾਲਾਂਕਿ ਤੇਜ਼ ਗੇਂਦਬਾਜ਼ਾਂ ਵਿਚ ਇਹ ਉਪਲੱਬਧੀ ਹਾਸਲ ਕਰਨ ਵਾਲੇ ਚੌਥੇ ਸਭ ਤੋਂ ਹੌਲੀ ਗੇਂਦਬਾਜ਼ ਵੀ ਹਨ ਪਰ ਟੀਮ ਇੰਡੀਆ ਲਈ ਉਸ ਨੇ ਡੈਥ ਓਵਰਾਂ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਹੈ। ਤੇਜ਼ ਗੇਂਦਾਬਾਜ਼ ਇਰਫਾਨ ਪਠਾਨ ਨੇ ਸਿਰਫ 59 ਮੈਚਾਂ ਵਿਚ ਆਪਣੇ 100 ਵਿਕਟ ਪੂਰੇ ਕੀਤੇ ਸੀ ਅਤੇ ਇਸ ਅੰਕੜੇ ਤੱਕ ਪਹੁੰਚਣ ਵਾਲੇ ਭਾਰਤ ਦੇ ਸਭ ਤੋਂ ਤੇਜ਼ ਗੇਂਦਾਬਾਜ਼ ਹਨ। ਅਫਗਾਨਿਸਤਾਨ ਦੇ ਰਾਸ਼ਿਦ ਖਾਨ ਇਸ ਸਵਰੂਪ ਵਿਚ ਸਭ ਤੋਂ ਤੇਜ਼ 100 ਵਿਕਟ ਹਾਸਲ ਕੀਤੇ ਹਨ। ਉਸ ਨੇ 44 ਮੈਚਾਂ ਵਿਚ ਇਹ ਅੰਕੜਾ ਛੂਹਿਆ ਸੀ।