ਨਿਊਜ਼ੀਲੈਂਡ ਤੋਂ ਹਾਰ ਮਿਲਣ 'ਤੇ ਕ੍ਰਿਕਟ ਮਾਹਿਰਾਂ ਨੇ ਟੀਮ ਇੰਡੀਆ ਨਾਲ ਪ੍ਰਗਟਾਈ ਹਮਦਰਦੀ, ਦੇਖੋ ਟਵੀਟਸ

10/31/2021 11:55:31 PM

ਦੁਬਈ- ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਤਹਿਤ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਸੁਪਰ-12 ਦੇ ਮੈਚ ਵਿਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਾਰ ਝਲਣੀ ਪਈ। ਭਾਰਤੀ ਟੀਮ ਮੈਚ ਹਾਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋਈ। ਦਿੱਜਗ ਕ੍ਰਿਕਟਰਾਂ ਨੇ ਕਮਜ਼ੋਰ ਬੱਲੇਬਾਜ਼ੀ ਨੂੰ ਹਾਰ ਮੁੱਖ ਕਾਰਨ ਦੱਸਿਆ। ਦੇਖੋ ਟਵੀਟਸ-

ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ


ਦੱਸ ਦੇਈਏ ਕਿ ਪਾਕਿਸਤਾਨ ਤੇ ਨਿਊਜ਼ੀਲੈਂਡ ਤੋਂ ਹਾਰਨ ਦੇ ਬਾਅਦ ਭਾਰਤੀ ਟੀਮ ਦਾ ਸੈਮੀਫਾਈਨਲ ਦਾ ਸਫਰ ਮੁਸ਼ਕਿਲ ਹੋ ਗਿਆ ਹੈ। ਨਿਊਜ਼ੀਲੈਂਡ ਇਕ ਜਿੱਤ ਤੇ ਇਕ ਹਾਰ ਦੇ ਨਾਲ ਅੰਕ ਸੂਚੀ ਵਿਚ ਬਣੀ ਹੋਈ ਹੈ। ਉਸਦੇ ਲਈ ਇਕ ਹੋਰ ਹਾਰ ਉਸ ਨੂੰ ਖਤਰੇ ਵਿਚ ਪਾ ਸਕਦੀ ਹੈ। ਹਾਲਾਂਕਿ ਉਸਦਾ ਮੁਕਾਬਲਾ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬੀਆ ਟੀਮ ਦੇ ਨਾਲ ਹੈ, ਜੋਕਿ ਇਨੀ ਮਜ਼ਬੂਤ ਟੀਮਾਂ ਨਹੀਂ ਹਨ। ਨਿਊਜ਼ੀਲੈਂਡ ਨੇ ਜੇਕਰ ਆਪਣੇ ਸਾਰੇ ਮੁਕਾਬਲੇ ਜਿੱਤ ਲਏ ਤਾਂ ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ।

ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।   

Gurdeep Singh

This news is Content Editor Gurdeep Singh