ਪੰਜਾਬ ਤੇ ਹਰਿਆਣਾ ਅੰਡਰ-17 ਹਾਕੀ ਦੇ ਸੈਮੀਫਾਈਨਲ ''ਚ

01/10/2019 11:57:05 PM

ਮੁੰਬਈ— ਪੰਜਾਬ ਤੇ ਹਰਿਆਣਾ ਨੇ ਵੀਰਵਾਰ ਨੂੰ ਵੱਡੀਆਂ ਜਿੱਤਾਂ ਦਰਜ ਕਰਦਿਆਂ ਖੇਲੋ ਇੰਡੀਆ ਯੂਥ ਗੇਮਜ਼ ਹਾਕੀ ਟੂਰਨਾਮੈਂਟ ਦੇ ਲੜਕਿਆਂ ਦੇ ਅੰਡਰ-17 ਵਰਗ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ।
ਇੱਥੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿਚ ਉੱਤਰ ਪ੍ਰਦੇਸ਼ ਤੇ ਉਡਿਸ਼ਾ ਦੀਆਂ ਟੀਮਾਂ ਵੀ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ। ਪੂਲ-ਬੀ ਵਿਚ ਪੰਜਾਬ ਨੇ ਸਿਮਰਨਜੀਤ ਸਿੰਘ ਦੇ 3 ਗੋਲਾਂ ਦੀ ਮਦਦ ਨਾਲ ਝਾਰਖੰਡ ਨੂੰ 9-4 ਨਾਲ ਤੇ ਹਰਿਆਣਾ ਨੇ ਚੰਡੀਗੜ੍ਹ ਨੂੰ 4-0 ਨਾਲ ਹਰਾਇਆ ਜਦਕਿ ਪੂਲ-ਏ ਵਿਚ ਉੱਤਰ ਪ੍ਰਦੇਸ਼ ਨੇ ਮਹਾਰਾਸ਼ਟਰ ਨੂੰ 5-3 ਨਾਲ ਤੇ ਉਡਿਸ਼ਾ ਨੇ ਦਿੱਲੀ ਨੂੰ 3-1 ਨਾਲ ਹਰਾਇਆ।