ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ''ਚ ਦੋ ਹੋਰ ਰਿਕਾਰਡ ਬਣੇ

11/18/2017 2:27:53 PM

ਵਿਜੇਵਾੜਾ, (ਬਿਊਰੋ)— ਜੈਵਲਿਨ ਥ੍ਰੋਅ ਦੇ ਐਥਲੀਟ ਵਿਕਾਸ ਯਾਦਵ ਅਤੇ ਸ਼ਾਟ ਪੁੱਟ ਦੇ ਐਥਲੀਟ ਦਿਪਿੰਦਰ ਡਬਾਸ ਨੇ ਸ਼ਨੀਵਾਰ ਨੂੰ ਇੱਥੇ 33ਵੀਂ ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਨਵੇਂ ਰਿਕਾਰਡ ਕਾਇਮ ਕੀਤੇ। ਮਹਾਰਾਸ਼ਟਰ ਦੇ ਵਿਕਾਸ ਯਾਦਵ ਨੇ 74.73 ਮੀਟਰ ਜੈਵਲਿਨ ਥੋਅ 'ਚ ਰਿਕਾਰਡ ਬਣਾਉਣ ਦੇ ਨਾਲ ਲੜਕਿਆਂ ਦੇ 16 ਸਾਲ ਦੀ ਘੱਟ ਉਮਰ ਵਰਗ 'ਚ ਸੋਨ ਤਮਗਾ ਆਪਣੇ ਨਾਂ ਕੀਤਾ। 

ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਰੋਹਿਤ ਯਾਦਵ ਦਾ ਪਿਛਲੇ ਸਾਲ ਬਣਾਇਆ 72.05 ਮੀਟਰ ਦਾ ਰਾਸ਼ਟਰੀ ਰਿਕਾਰਡ ਤੋੜਿਆ। ਲੜਕਿਆਂ ਦੇ 18 ਸਾਲ ਤੋਂ ਘੱਟ ਉਮਰ ਵਰਗ ਸ਼ਾਟ ਪੁੱਟ 'ਚ ਹਰਿਆਣਾ ਦੇ ਦਿਪਿੰਦਰ ਡਬਾਸ ਨੇ ਆਪਣਾ ਪਿਛਲਾ ਰਾਸ਼ਟਰੀ ਰਿਕਾਰਡ ਤੋੜਿਆ। ਪਿਛਲੀ ਵਾਰ 20.63 ਮੁਕਾਬਲੇ 'ਚ ਉਨ੍ਹਾਂ ਨੇ ਇਸ ਵਾਰ 20.99 ਮੀਟਰ ਦਾ ਰਿਕਾਰਡ ਕਾਇਮ ਕੀਤਾ।