ਮਹਿਲਾ ਐਂਕਰ ਨੂੰ ਇੰਟਰਵਿਊ ਦੇ ਰਹੇ ਸੀ ਕਟਿੰਗ, ਅਚਾਨਕ ਆਏ ਯੁਵਰਾਜ ਨੇ ਪੁੱਛਿਆ ਮਜ਼ੇਦਾਰ ਸਵਾਲ
07/31/2019 5:19:28 PM
ਨਵੀਂ ਦਿੱਲੀ : ਗਲੋਬਲ ਟੀ-20 ਕੈਨੇਡਾ ਲੀਗ ਵਿਚ ਭਾਰਤੀ ਸਟਾਰ ਯੁਵਰਾਜ ਸਿੰਘ ਇਕ ਵਾਰ ਫਿਰ ਆਪਣੀ ਸ਼ਾਨਦਾਰ ਅਤੇ ਤੂਫਾਨੀ ਬੱਲੇਬਾਜ਼ੀ ਲਈ ਸੁਰਖੀਆਂ 'ਚ ਹਨ। ਲੀਗ ਦਾ ਪਹਿਲਾ ਮੈਚ ਛੱਡ ਬਾਕੀ ਮੈਚਾਂ ਵਿਚ ਯੁਵਰਾਜ ਨੇ ਵੱਡੇ-ਵੱਡੇ ਸ਼ਾਟ ਲਗਾ ਕੇ ਦਰਸ਼ਕਾਂ ਦਾ ਕਾਫੀ ਮਨੋਰੰਜਨ ਕੀਤਾ। ਹੁਣ ਇਸੇ ਕ੍ਰਮ ਵਿਚ ਯੁਵਰਾਜ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਯੁਵਰਾਜ ਐਡਮੰਟਨ ਰਾਇਲਸ ਟੀਮ ਦੇ ਖਿਡਾਰੀ ਬੇਨ ਕਟਿੰਗ ਦੀ ਇੰਟਰਵਿਊ ਵਿਚ ਅਚਾਨਕ ਵੜਦੇ ਦਿਸ ਰਹੇ ਹਨ।
The biggest cricket carnival in Canada is rocking Brampton! #GT2019 pic.twitter.com/C8tLWCC1HS
— GT20 Canada (@GT20Canada) 29 de xullo de 2019
ਖਾਸ ਗੱਲ ਇਹ ਸੀ ਕਿ ਬੇਨ ਕਟਿੰਗ ਜਿਸ ਮਹਿਲਾ ਐਂਕਰ ਐਰਿਨ ਹਾਲੈਂਡ ਨੂੰ ਇੰਰਵਿਊ ਦੇ ਰਹੇ ਸੀ ਉਹ ਉਸਦੀ ਮੰਗੇਤਰ ਵੀ ਹੈ। ਦੋਵੇਂ ਜਲਦੀ ਹੀ ਵਿਆਹ ਕਰਨ ਵਾਲੇ ਹਨ। ਅਜਿਹੇ 'ਚ ਯੁਵਰਾਜ ਨੇ ਵੀ ਵਿਚਾਲੇ ਇੰਟਰਵਿਊ ਦੌਰਾਨ ਵੀ ਦੋਵਾਂ ਤੋਂ ਇਹੀ ਗੱਲ ਪੁੱਛੀ ਕਿ ਤੁਸੀਂ ਵਿਆਹ ਕਦੋਂ ਕਰਾ ਰਹੇ ਹੋ। ਇਸ 'ਤੇ ਐਰਿਨ ਵੀ ਘੱਟ ਨਹੀਂ ਦਿਸੀ। ਉਸਨੇ ਇੰਟਰਵਿਊ ਦਾ ਇਕ ਵੀਡੀਓ ਟਵੀਟ ਕਰਦਿਆਂ ਲਿਖਿਆ- ਯੁਵਰਾਜ, ਤੁਸੀਂ ਚਿੰਤਾ ਨਾ ਕਰੋ। ਬੇਨ ਕਟਿੰਗ ਅਤੇ ਮੈਂ ਤੁਹਾਨੂੰ ਜ਼ਰੂਰ ਬੁਲਾਵਾਂਗੇ।