ਫਿੱਟਨੈਸ ਸੁਧਾਰੋ ਅਤੇ ਸੱਟਾਂ ਤੋਂ ਬਚੋ : ਗੋਪੀਚੰਦ

06/26/2019 4:51:00 PM

ਸਪੋਰਟਸ ਡੈਸਕ : ਮੁੱਖ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਚਾਹੁੰਦੇ ਹਨ ਕਿ ਉਸਦੇ ਖਿਡਾਰੀ ਆਪਣੀ ਫਿੱਟਨੈਸ ਵਿਚ ਸੁਧਾਰ ਕਰਨ ਤਾਂ ਜੋ ਉਹ ਸੱਟਾਂ ਤੋਂ ਮੁਕਤ ਰਹਿ ਸਕਣ ਅਤੇ ਇਸ ਸੈਸ਼ਨ ਵਿਚ ਆਗਾਮੀ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਕਰਨ। ਸਾਈਨਾ ਨੇਹਵਾਲ ਇਸ ਸੈਸ਼ਨ ਵਿਚ ਖਿਤਾਬ ਜਿੱਤਣ ਵਾਲੀ ਇਕਲੌਤੀ ਭਾਰਤੀ ਹੈ ਜੋ ਫਾਈਨਲ ਵਿਚ ਸਪੇਨ ਦੀ ਕੈਰੋਲੀਨਾ ਮਾਰਿਨ ਦੇ ਜ਼ਖਮੀ ਹੋਣ ਕਾਰਨ ਇੰਡੋਨੇਸ਼ੀਆ ਮਾਸਟਰਸ ਟ੍ਰਾਫੀ ਹਾਸਲ ਕਰਨ 'ਚ ਸਫਲ ਰਹੀ ਸੀ। ਬੀ ਸਾਈ ਪ੍ਰਣੀਤ ਅਤੇ ਕਿਦਾਂਬੀ ਸ਼੍ਰੀਕਾਂਤ ਵੀ ਖਿਤਾਬ ਜਿੱਤਣ ਦੇ ਕਰੀਬ ਪਹੁੰਚੇ ਪਰ ਫਾਈਨਲ ਵਿਚ ਹਾਰ ਗਏ। ਇਸ ਸਾਲ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਬਾਰੇ ਪੁੱਛਣ 'ਤੇ ਗੋਪੀਚੰਦ ਨੇ ਕਿਹਾ, ''ਮੈਂ ਇਸ ਦੇ ਬਾਰੇ ਵਿਚ ਪਿਛਲੇ ਕੁਝ ਦਿਨਾ ਵਿਚ ਗੱਲ ਕੀਤੀ। ਟ੍ਰੇਨਿੰਗ ਚਲ ਰਹੀ ਹੈ। ਉਮੀਦ ਹੈ ਕਿ ਅਸੀਂ ਆਪਣੀ ਫਿੱਟਨੈਸ ਪੱਧਰ ਵਿਚ ਸੁਧਾਰ ਕਰਨਾਂਗੇ ਤਾਂ ਜੋ ਸੱਟਾਂ ਦੀਆਂ ਦੂਰ ਰਹਿ ਸਕੀਏ। ਅਗਲੇ ਮਹੀਨੇ ਸਾਨੂੰ ਇੰਡੋਨੇਸ਼ੀਆ ਦੇ ਇਲਾਵਾ ਜਾਪਾਨ, ਥਾਈਲੈਂਡ ਵਿਚ ਟੂਰਨਾਮੈਂਟ ਖੇਡਣੇ ਹਨ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ।''