ਬੈਲਜੀਅਮ ਦੌਰਾ ਫਾਈਨਲ ਤੋਂ ਪਹਿਲਾਂ ਅਹਿਮ ਪ੍ਰੀਖਿਆ : ਸ਼੍ਰੀਜੇਸ਼

09/11/2019 10:47:02 PM

ਬੈਂਗਲੁਰੂ— ਭਾਰਤੀ ਪੁਰਸ਼ ਹਾਕੀ ਟੀਮ ਦੇ ਤਜਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਮੰਨਿਆ ਹੈ ਕਿ ਮਹੱਤਵਪੂਰਨ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਹੋਣ ਵਾਲਾ ਬੈਲਜੀਅਮ ਦੌਰਾ ਟੀਮ ਲਈ ਫਾਈਨਲ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਲਿਹਾਜ਼ ਨਾਲ ਕਾਫੀ ਅਹਿਮ ਸਾਬਿਤ ਹੋਵੇਗਾ।
ਭਾਰਤੀ ਟੀਮ 26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੇ ਦੌਰੇ 'ਤੇ ਰਵਾਨਾ ਹੋਵੇਗੀ, ਜਿਥੇ ਉਹ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਪ੍ਰਦਾਨ ਕਰੇਗੀ। ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰ ਵਿਚ ਰੂਸ ਨਾਲ ਖੇਡੇਗੀ, ਜਿਸ ਦਾ ਐਲਾਨ ਸੋਮਵਾਰ ਨੂੰ ਡਰਾਅ 'ਚ ਕੀਤਾ ਗਿਆ ਸੀ।

Gurdeep Singh

This news is Content Editor Gurdeep Singh