ਭਾਰਤੀ ਫੁੱਟਬਾਲ ਟੀਮ ਨੂੰ ਮਿਲਿਆ ਨਵਾਂ ਕੋਚ, ਈਗੋਰ ਸਟਿਮਾਚ ਨੇ ਸੰਭਾਲਿਆ ਅਹੁਦਾ

05/15/2019 3:35:12 PM

ਨਵੀਂ ਦਿੱਲੀ : ਕ੍ਰੋਏਸ਼ੀਆ ਦੇ ਵਿਸ਼ਵ ਕੱਪ ਖਿਡਾਰੀ ਈਗੋਰ ਸਟਿਮਾਚ ਨੂੰ ਦੋ ਸਾਲ ਲਈ ਭਾਰਤੀ ਫੁੱਟਬਾਲ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਜਨਵਰੀ 'ਚ ਏ. ਐੱਫ. ਸੀ ਏਸ਼ੀਆਈ ਕੱਪ ਤੋਂ ਬਾਅਦ ਸਟੀਫਨ ਕੋਂਸਟੇਂਟਾਈਨ ਦੀ ਰਵਾਨਗੀ ਤੋਂ ਬਾਅਦ ਤੋਂ ਹੀ ਭਾਰਤੀ ਟੀਮ ਕੋਚ ਦੇ ਬਿਨਾਂ ਹੈ। ਏ. ਆਈ. ਐੱਫ. ਐੱਫ ਦੀ ਕਾਰਜਕਾਰੀ ਕਮੇਟੀ ਨੇ ਇਹ ਨਿਯੁਕਤੀ ਕੀਤੀ। 51 ਵਰ੍ਹੇ ਦੇ ਸਟਿਮਾਚ ਕਰੋਏਸ਼ੀਆ ਦੀ 1998 ਵਿਸ਼ਵ ਕੱਪ ਟੀਮ ਦੇ ਮੈਂਬਰ ਸਨ ਜੋ ਤੀਜੇ ਸਥਾਨ 'ਤੇ ਰਹੀ ਸੀ। ਉਨ੍ਹਾਂ ਨੂੰ ਕੋਚਿੰਗ, ਫੁਟਬਾਲ ਵਿਕਾਸ ਤੇ ਢਾਂਚਾ ਤਿਆਰ ਕਰਨ ਦਾ 18 ਸਾਲ ਦਾ ਅਨੁਭਵ ਹੈ।