ਜੇਕਰ ਜ਼ਖਮੀ ਨਾ ਹੁੰਦਾ ਤਾਂ ਸਟੇਨ ਬਣਾ ਲੈਂਦਾ ਇਹ ਵੱਡਾ ਰਿਕਾਰਡ

01/08/2018 10:31:50 PM

ਕੇਪਟਾਊਨ— ਦੱਖਣੀ ਅਫਰੀਕਾ ਕ੍ਰਿਕਟ ਟੀਮ ਨੂੰ ਉਸ ਸਮੇਂ ਝੱਟਕਾ ਲੱਗਾ ਜਦੋਂ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਦੇ ਦੌਰਾਨ ਮੁੱਖ ਤੇਜ਼ ਗੇਂਦਬਾਜ਼ ਡੇਲ ਸਟੇਨ ਦੇ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਚੱਲ ਗਏ। ਨਾਲ ਹੀ ਪੈਰ 'ਤੇ ਸੱਟ ਲੱਗਣ ਕਾਰਨ 3 ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਜੇਕਰ ਸਟੇਨ ਦੇ ਸੱਟ ਨਾ ਲਗਦੀ ਤਾਂ ਉਹ ਪੂਰੀ ਸੀਰੀਜ਼ ਖੇਡ ਕੇ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲੈਂਦਾ 


ਸਟੇਨ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ ਭਾਰਤ ਦੇ 2 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਉਹ ਦੱਖਣੀ ਅਫਰੀਕਾ ਵਲੋਂ ਟੇਸ੍ਰ ਕ੍ਰਿਕਟ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣ ਗਏ। ਜੇਕਰ ਉਹ 3 ਵਿਕਟਾਂ ਹਾਸਲ ਕਰ ਲੈਦੇ ਤਾਂ ਅਫਰੀਕਾ ਵਲੋਂ ਸਭ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਜਾਂਦੇ।