ਲਕਮਲ ਦੇ ਅਜਿਹੇ ਬਿਆਨ 'ਤੇ ਜੇਕਰ ਭਾਰਤੀ ਟੀਮ ਦਾ ਖੂਨ ਨਾ ਖੋਲਿਆ ਤਾਂ ਖੂਨ ਨਹੀਂ ਪਾਣੀ ਹੋਵੇਗਾ

12/12/2017 10:11:35 AM

ਨਵੀਂ ਦਿੱਲੀ (ਬਿਊਰੋ)— ਧਰਮਸ਼ਾਲਾ ਵਿਚ ਪਹਿਲੇ ਵਨਡੇ ਵਿਚ ਸ਼੍ਰੀਲਕਾ ਦੇ ਹੱਥੋਂ ਸ਼ਰਮਨਾਕ ਹਾਰ ਦੇ ਬਾਅਦ ਤਰ੍ਹਾਂ-ਤਰ੍ਹਾਂ ਦੇ ਬਿਆਨ ਆ ਰਹੇ ਹਨ। ਹਾਰ ਲਈ ਜਿੱਥੇ ਪਿੱਚ, ਭਾਰਤੀ ਬੱਲੇਬਾਜ਼ਾਂ ਅਤੇ ਬੁਮਰਾਹ ਦੀ ਨੋ-ਗੇਂਦ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ। ਇਸ ਵਿਚ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਦਾ ਅਜਿਹਾ ਬਿਆਨ ਆਇਆ ਹੈ। ਜਿਸਦੇ ਨਾਲ ਲੱਗਦਾ ਹੈ ਕਿ ਭਾਰਤੀ ਟੀਮ ਵਨਡੇ ਵਿਚ ਵਿਸ਼ਵ ਦੀ ਨੰਬਰ ਦੋ ਟੀਮ ਨਹੀ ਸਗੋਂ ਕਲੱਬ ਲੈਵਲ ਦੀ ਟੀਮ ਹੈ।

ਧਰਮਸ਼ਾਲਾ ਵਨਡੇ ਦੇ ਮੈਨ ਆਫ ਦਿ ਮੈਚ ਲਕਮਲ ਨੇ ਕਿਹਾ ਕਿ ਸਾਨੂੰ ਭਾਰਤ ਨੂੰ 40-50 ਦੌੜਾਂ ਦੇ ਅੰਦਰ ਨਿਪਟਾ ਦੇਣਾ ਚਾਹੀਦਾ ਸੀ। ਇਕ ਸਮੇਂ ਉਨ੍ਹਾਂ ਦਾ ਸਕੋਰ 29/7 ਸੀ ਅਤੇ ਮੈਨੂੰ ਲੱਗਦਾ ਹੈ ਕਿ ਭਾਰਤੀ ਨੂੰ ਸਾਡੇ ਖਿਲਾਫ ਵਨਡੇ ਵਿਚ ਸਭ ਤੋਂ ਘੱਟ ਸਕੋਰ ਉੱਤੇ ਚੱਲਦਾ ਕੀਤਾ ਜਾ ਸਕਦਾ ਸੀ ਪਰਧੋਨੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।

ਸਿਰਫ 40 'ਤੇ ਹੀ ਆਲ ਆਊਟ ਕਰ ਦਿੰਦੇ 
ਲਕਮਲ ਨੇ ਕਿਹਾ, ''ਉਨ੍ਹਾਂ ਦੇ 29 ਦੌੜਾਂ ਉੱਤੇ 7 ਵਿਕਟ ਡਿੱਗ ਚੁੱਕੇ ਸਨ। ਸਾਨੂੰ ਲੱਗਾ ਕਿ ਅਸੀ ਉਨ੍ਹਾਂ ਨੂੰ 40 ਦੌੜਾਂ 'ਤੇ ਹੀ ਆਲਆਊਟ ਕਰ ਦੇਵਾਂਗੇ ਪਰ ਧੋਨੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਜੇਕਰ ਅਸੀਂ ਧੋਨੀ ਨੂੰ ਆਊਟ ਕਰ ਦਿੰਦੇ ਤਾਂ ਅਸੀ ਭਾਰਤ ਨੂੰ ਸਸਤੇ ਵਿਚ ਆਲਆਊਟ ਕਰ ਦਿੰਦੇ। ਧੋਨੀ ਵਿਸ਼ਵ ਪੱਧਰੀ ਖਿਡਾਰੀ ਹੈ। ਉਹ 300 ਤੋਂ ਜ਼ਿਆਦਾ ਵਨਡੇ ਮੈਚ ਖੇਡ ਚੁੱਕੇ ਹਨ ਅਤੇ ਪਹਿਲਾਂ ਵੀ ਅਜਿਹੀ ਹਾਲਤ ਦਾ ਸਾਹਮਣਾ ਕਰ ਚੁੱਕੇ ਹਨ।''