ਵਰਲਡ ਕੱਪ ਦਾ ਅੱਧਾ ਸਫਰ ਪੂਰਾ, 25 ਮੈਚਾਂ ਤੋਂ ਬਾਅਦ ਕਿਹੜੀ ਟੀਮ ਕਿੱਥੇ ਹੈ ਪੁਵਾਇੰਟ ਟੇਬਲ ''ਚ

06/21/2019 12:02:04 PM

ਸਪੋਰਟਸ ਡੈਸਕ—ਵਰਲਡ ਕੱਪ 'ਚ ਭਾਰਤ ਸ਼ਨਿਵਾਰ ਨੂੰ ਸਾਊਥੈਂਪਟਨ 'ਚ ਆਪਣਾ ਪੰਜਵਾ ਮੁਕਾਬਲਾ ਅਫਗਾਨਿਸਤਾਨ ਨਾਲ ਖੇਡੇਗਾ। ਟੀਮ ਇੰਡੀਆ ਦੀ ਇਹ ਪੂਰੀ ਕੋਸ਼ਿਸ਼ ਹੋਵੇਗੀ ਉਹ ਇਹ ਮੈਚ ਜਿੱਤ ਕੇ ਵਰਲਡ ਕੱਪ ਦੇ ਆਖਰੀ ਚਾਰ ਲਈ ਦਾਅਵੇਦਾਰੀ ਹੋਰ ਮਜ਼ਬੂਤ ਕਰੇ। ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਵਿਰੁੱਧ ਚਾਰ ਵਿਕਟਾਂ ਨਾਲ ਜਿੱਤ ਹਾਸਲ ਕਰ ਉਹ ਨੰਬਰ ਇਕ ਟੀਮ ਬਣ ਗਈ। ਪਰ ਕੱਲ ਬੀਤੇ ਦਿਨ ਆਸਟਰੇਲੀਆ ਨੇ ਬੰਗਲਾਦੇਸ਼ ਨੂੰ ਹਰਾ ਕੇ ਨਿਊਜ਼ੀਲੈਂਡ ਨੂੰ ਪਿੱਛੇ ਛੱਡਦੇ ਹੋਏ ਪਹਿਲੇ ਸਥਾਨ 'ਤੇ ਕਬਜਾ ਕਰ ਲਿਆ ਤੇ ਨਿਊਜ਼ੀਲੈਂਡ ਖਿਸਕ ਕੇ ਦੂਜੇ ਸਥਾਨ 'ਤੇ ਆ ਗਈ। ਨਿਊਜ਼ੀਲੈਂਡ ਤੋਂ ਹਾਰ ਕੇ ਦੱਖਣੀ ਅਫਰੀਕਾ ਲਈ ਸੈਮੀਫਾਈਨਲ ਰਸਤੇ ਬੰਦ ਨਜ਼ਰ ਆ ਰਹੇ ਹਨ। ਦੱਖਣੀ ਅਫਰੀਕਾ ਦੀ ਟੀਮ ਪੁਵਾਇੰਟ ਟੇਬਲ 'ਚ ਅੱਠਵੇਂ ਸਥਾਨ 'ਤੇ ਹੈ।

ਅਜਿਹੇ 'ਚ ਜੇਕਰ ਸੈਮੀਫਾਈਨਲ ਦੀ ਰੇਸ ਦੀ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਨਿਊਜ਼ੀਲੈਂਡ ਇੰਗਲੈਂਡ ਤੇ ਭਾਰਤ ਆਸਟਰੇਲੀਆ ਦੇ ਪਹੁੰਚਨ ਦੀ ਸੰਭਾਵਨਾ ਕਾਫੀ ਜ਼ਿਆਦਾ ਹਨ। ਤਾਂ ਫਿਰ ਇਕ ਨਜ਼ਰ ਪੁਵਾਇੰਟ ਟੇਬਲ 'ਤੇ ਪਾਉਂਦੇ ਹਾਂ ਵਰਲਡ ਕੱਪ ਦੇ 25 ਮੈਚਾਂ ਤੋਂ ਬਾਅਦ ਪੁਵਾਇੰਟ ਟੇਬਲ 'ਚ ਕਿਹੜੀ ਟੀਮ ਕਿਹੜੇ ਸਥਾਨ 'ਤੇ ਹੈ।