ਸ਼ੇਫਾਲੀ ਵਰਮਾ ਨੇ ਰਚਿਆ ਇਤਿਹਾਸ, 16 ਸਾਲ ਦੀ ਉਮਰ ’ਚ ਬਣੀ ਦੁਨੀਆ ਦੀ ਨੰਬਰ ਇਕ ਬੱਲੇਬਾਜ਼

03/04/2020 1:01:02 PM

ਸਿਡਨੀ : ਭਾਰਤ ਦੀ ਨੌਜਵਾਨ ਮਹਿਲਾ ਤੂਫਾਨੀ ਬੱਲੇਬਾਜ਼ ਸ਼ੇਫਾਲੀ ਵਰਮਾ ਆਸਟਰੇਲੀਆ ਵਿਚ ਚੱਲ ਰਹੇ ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੁੱਧਵਾਰ ਨੂੰ ਜਾਰੀ ਆਈ. ਸੀ. ਸੀ. ਮਹਿਲਾ ਟੀ-20 ਰੈਂਕਿੰਗ ਵਿਚ ਚੋਟੀ ’ਤੇ ਪਹੁੰਚ ਗਈ ਹੈ। 16 ਸਾਲਾ ਸ਼ੇਫਾਲੀ ਨੇ ਬੱਲੇਬਾਜ਼ੀ ਰੈਂਕਿੰਗ ਦੀ ਸੂਜੀ ਬੇਟਸ ਨੂੰ ਪਿੱਛੇ ਛੱਡਿਆ, ਜੋ ਅਕਤੂਬਰ 2018 ਤੋਂ ਚੋਟੀ ’ਤੇ ਕਾਬਿਜ਼ ਸੀ। ਸਮਿ੍ਰਤੀ ਮੰਧਾਨਾ ਨੂੰ ਹਾਲਾਂਕਿ 2 ਸਥਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ 6ਵੇਂ ਸਥਾਨ ’ਤੇ ਖਿਸਕ ਗਈ ਹੈ। ਸ਼ੇਫਾਲੀ ਅਤੇ ਇੰਗਲੈਂਡ ਦੀ ਸਪਿਨਰ ਸੋਫੀ ਐਕਟੇਲਸਟੋਨ ਟੀ-20 ਵਰਲ ਕੱਪ ਦੇ ਸੈਮੀਫਾਈਨਲ ਵਿਚ ਚੋਟੀ ਰੈਂਕਿੰਗ ਵਾਲੀ ਕ੍ਰਮਵਾਰ : ਬੱਲੇਬਾਜ਼ ਅਤੇ ਗੇਂਦਬਾਜ਼ ਦੇ ਰੂਪ ’ਚ ਉਤਰੇਗੀ।

ਭਾਰਤ ਅਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਵੀਰਵਾਰ ਨੂੰ ਖੇਡਿਆ ਜਾਣਾ ਹੈ। ਸੇਫਾਲੀ ਨੇ ਮੌਜੂਦਾ ਟੂਰਨਾਮੈਂਟ ਵਿਚ ਹੁਣ ਤਕ 4 ਪਾਰੀਆਂ ਵਿਚ 161 ਦੌੜਾਂ ਬਣਾਈਆਂ ਹਨ। ਉਸ ਨੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਖਿਲਾਫ ਕ੍ਰਮਵਾਰ : 47 ਅਤੇ 46 ਦੌੜਾਂ ਦਾ ਪਾਰੀ ਖੇਡੀ। ਆਈ. ਸੀ. ਸੀ. ਦੇ ਬਿਆਨ ਮੁਤਾਬਕ ਸੇਫਾਲੀ ਮਹਿਲਾ ਟੀ-20 ਕੌਮਾਂਤਰੀ ਬੱਲੇਬਾਜ਼ੀ ਰੈਂਕਿੰਗ ’ਚ ਚੋਟੀ ’ਤੇ ਜਗ੍ਹਾ ਹਾਸਲ ਕਰਨ ਵਾਲੀ ਮਿਤਾਲੀ ਰਾਜ ਤੋਂ ਬਾਅਦ ਦੂਜੀ ਭਾਰਤੀ ਬੱਲੇਬਾਜ਼ਾ ਹੈ। ਵੈਸਟਇੰਡੀਜ਼ ਖਿਲਾਫ 7 ਦੌੜਾਂ ’ਤੇ 3 ਵਿਕਟਾਂ ਸਣੇ ਹੁਣ ਤਕ 4 ਮੈਚਾਂ ਵਿਚ 8 ਵਿਕਟਾਂ ਹਾਸਲ ਕਰ ਚੁੱਕੀ ਸੋਫੀ ਅਪ੍ਰੈਲ 2016 ਵਿਚ ਆਨਿਆ ਸ਼ੁਬ੍ਰਸੋਲ ਤੋਂ ਬਾਅਦ ਚੋਟੀ ’ਤੇ ਪਹੁੰਚਣ ਵਾਲੀ ਇੰਗਲੈਂਡ ਦੀ ਪਹਿਲੀ ਗੇਂਦਬਾਜ਼ ਹੈ। ਭਾਰਤੀ ਗੇਂਦਬਾਜ਼ਾਂ ਵਿਚ ਪੂਨਮ ਯਾਦਵ 4 ਸਥਾਨ ਦੇ ਫਾਇਦੇ ਨਾਲ 8ਵੇਂ ਨੰਬਰ ’ਤੇ ਪਹੁੰਚ ਗਈ ਹੈ। ਭਾਰਤ ਦੀ ਦੀਪਤੀ ਆਲਰਾਊਂਡਰ ਰੈਂਕਿੰਗ ਵਿਚ 9 ਸਥਾਨਾਂ ਦੇ ਫਾਇਦੇ ਨਾਲ 7ਵੇਂ ਨੰਬਰ ’ਤੇ ਪਹੁੰਚ ਗਈ ਹੈ। ਉਸ ਨੇ ਪਹਿਲੀ ਵਾਰ ਆਲਰਾਊਂਡਰਾਂ ਦੀ ਸੂਚੀ ਵਿਚ ਚੋਟੀ 10 ਵਿਚ ਜਗ੍ਹਾ ਬਣਾਈ ਹੈ। ਟੀਮ ਰੈਂਕਿੰਗ ਵਿਚ ਆਸਟਰੇਲੀਆ 290 ਅੰਕਾਂ ਦੇ ਨਾਲ ਚੋਟੀ ’ਤੇ ਹੈ ਜਦਕਿ ਦੂਜੇ ਸਥਾਨ ’ਤੇ ਮੌਜੂਦ ਇੰਗਲੈਂਡ ਦੇ 278 ਅੰਕ ਹਨ।

ਇਹ ਵੀ ਪਡ਼੍ਹੋ : IPL ’ਚ ਨਾ ਵਿਕਣ ਕਾਰਨ ਇਸ ਇੰਗਲਿਸ਼ ਖਿਡਾਰੀ ਨੇ ਕੱਢੀ ਭੜਾਸ, PSL ਨੂੰ ਦੱਸਿਆ ਸਰਵਸ੍ਰੇਸ਼ਠ ਲੀਗ

ਕਰੋਨਾ ਵਾਇਰਸ ਨਾਲ ਓਲੰਪਿਕ 'ਤੇ ਖਤਰਾ, ਸਾਲ ਦੇ ਅਖੀਰ 'ਚ ਹੋ ਸਕਦੈ ਆਯੋਜਨ

ਕ੍ਰਿਕਟ ਤਕ ਪਹੁੰਚਿਆ ਕੋਰੋਨਾ ਵਾਇਰਸ ਦਾ ਡਰ, ਇੰਗਲੈਂਡ ਨੇ ਕੀਤਾ ਹੈਰਾਨ ਕਰਨ ਵਾਲਾ ਫੈਸਲਾ

ਮੂਨਕ ਕਬੱਡੀ ਕੱਪ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ’ਤੇ ਪਾਲਾ ਜਲਾਲਪੁਰ ਨੇ ਦਿੱਤੀ ਸਫਾਈ (Video)