ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ-2021 ਨਿਊਜ਼ੀਲੈਂਡ ''ਚ

06/19/2019 2:02:22 PM

ਕ੍ਰਾਈਸਟਚਰਚ— ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ-2021 ਦਾ ਆਯੋਜਨ ਨਿਊਜ਼ੀਲੈਂਡ ਵਿਚ 30 ਜਨਵਰੀ ਤੋਂ ਹੋਵੇਗਾ ਅਤੇ ਇਸ ਵਿਚ ਕੁਲ 31 ਮੈਚ ਖੇਡੇ ਜਾਣਗੇ। 2 ਪੁਰਸ਼ ਵਿਸ਼ਵ ਕੱਪ (1992 ਅਤੇ 2015) ਅਤੇ ਇਕ ਮਹਿਲਾ ਵਿਸ਼ਵ ਕੱਪ (2000) ਦੀ ਮੇਜ਼ਬਾਨੀ ਕਰ ਚੁੱਕਾ ਨਿਊਜ਼ੀਲੈਂਡ ਚੌਥੀ ਵਾਰ ਕਿਸੇ ਵਿਸ਼ਵ ਕੱਪ ਦੀ ਸਾਂਝੇ ਜਾਂ ਇਕੱਲਿਆਂ ਮੇਜ਼ਬਾਨੀ ਕਰ ਰਿਹਾ ਹੈ। ਨਿਊਜ਼ੀਲੈਂਡ ਕ੍ਰਿਕਟ ਦੇ ਬਿਆਨ ਅਨੁਸਾਰ 50 ਓਵਰਾਂ ਦਾ ਇਹ ਵੱਕਾਰੀ ਟੂਰਨਾਮੈਂਟ 20 ਫਰਵਰੀ 2011  ਤਕ ਚੱਲੇਗਾ। ਇਹ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ 12ਵਾਂ ਸੈਸ਼ਨ ਹੋਵੇਗਾ ਅਤੇ ਨਿਊਜ਼ੀਲੈਂਡ ਨੇ ਮੇਜ਼ਬਾਨ ਹੋਣ ਕਾਰਣ ਟੂਰਨਾਮੈਂਟ ਲਈ ਖੁਦ ਹੀ ਕੁਆਲੀਫਾਈ ਕਰ ਲਿਆ ਹੈ।