ICC ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸੂਚੀ 'ਚ ਵੱਡਾ ਉਲਟਫੇਰ, ਭਾਰਤ ਦੇ ਨੇੜੇ ਪੁੱਜੀ ਇਹ ਟੀਮ

01/07/2020 4:18:43 PM

ਸਪੋਰਟਸ ਡੈਸਕ— ਕ੍ਰਿਕਟ 'ਚ ਟੈਸਟ ਚੈਂਪੀਅਨਸ਼ਿਪ ਦਾ ਜਦੋਂ ਤੋਂ ਆਗਾਜ਼ ਹੋਇਆ ਹੈ ਉਦੋਂ ਤੋਂ ਟੈਸਟ ਕ੍ਰਿਕਟ ਅੰਦਾਜ਼ ਬਦਲ ਜਿਹਾ ਗਿਆ ਹੈ। ਆਸਟਰੇਲੀਆ ਨੇ ਇੱਥੇ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) 'ਤੇ ਖੇਡੇ ਗਏ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਨਿਊਜ਼ੀਲੈਂਡ ਨੂੰ 279 ਦੌੜ ਨਾਲ ਹਰਾ ਦਿੱਤਾ। ਇਸ ਦੇ ਨਾਲ ਆਸਟਰੇਲਿਆ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ। ਇਸ ਦੇ ਨਾਲ ਵਰਲਡ ਚੈਂਪੀਅਨਸਿਪ ਦੀ ਸੂਚੀ 'ਚ ਆਸਟਰੇਲੀਆ ਨੇ ਆਪਣੇ ਖਾਤੇ 'ਚ ਹੋਰ ਅੰਕ ਜੋੜ ਭਾਰਤ ਤੋਂ ਬਾਅਦ ਦੂਜੇ ਸਥਾਨ 'ਤੇ ਹੈ।
ਇਸ ਸੀਰੀਜ਼ 'ਚ ਕਲੀਨ ਸਵੀਪ ਨਾਲ ਆਸਟਰੇਲੀਆ ਨੂੰ ਟੈਸਟ ਚੈਂਪੀਅਨਸ਼ਿਪ 120 ਅੰਕ ਹਾਸਲ ਹੋਏ ਹਨ, ਇਸ ਸੀਰੀਜ਼ ਜਿੱਤ ਦੀ ਨਾਲ ਹੀ ਆਸਟਰੇਲੀਆ ਦੀ ਟੀਮ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਸੂਚੀ 'ਚ ਭਾਰਤੀ ਕ੍ਰਿਕਟ ਟੀਮ ਦੇ ਕਾਫ਼ੀ ਕਰੀਬ ਪਹੁੰਚ ਗਈ ਹੈ। 10 ਟੈਸਟ ਮੈਚਾਂ 'ਚ 7 ਜਿੱਤ, 2 ਹਾਰ ਅਤੇ 1 ਡਰਾਅ ਦੇ ਚੱਲਦੇ ਹੁਣ ਚੈਂਪੀਅਨਸ਼ਿਪ ਸੂਚੀ 'ਚ ਆਸਟਰੇਲੀਆ ਦੇ 296 ਅੰਕ ਹੋ ਗਏ ਹਨ।

ਭਾਰਤ ਅਤੇ ਆਸਟਰੇਲੀਆ ਵਿਚਾਲੇ ਹੁਣ ਸਿਰਫ਼ 64 ਅੰਕਾਂ ਦਾ ਫ਼ਾਸਲਾ ਰਹਿ ਗਿਆ ਹੈ। ਉਥੇ ਹੀ ਟੀਮ ਇੰਡੀਆ 360 ਅੰਕਾਂ ਦੇ ਨਾਲ ਸੂਚੀ 'ਚ ਟਾਪ 'ਤੇ ਹੈ। ਕੋਹਲੀ ਐਂਡ ਕੰਪਨੀ ਨੇ ਹੁਣ ਤਕ ਚੈਂਪੀਅਨਸ਼ਿਪ 'ਚ 7 ਮੈਚ ਖੇਡੇ ਹਨ ਅਤੇऱਸਾਰਿਆਂ ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। ਭਾਰਤ ਅਤੇ ਆਸਟਰੇਲੀਆ ਤੋਂ ਇਲਾਵਾ ਕੋਈ ਵੀ ਟੀਮ ਅਜੇ ਇਸ ਅੰਕਾਂ ਦੀ ਸੂਚੀ 'ਚ 100 ਅੰਕ ਤਕ ਵੀ ਨਹੀਂ ਪਹੁੰਚ ਸਕੀ ਹੈ। ਪਾਕਿਸਤਾਨ ਦੀ ਟੀਮ ਚਾਰ ਮੈਚਾਂ 'ਚ 1 ਜਿੱਤ ਅਤੇ 2 ਡਰਾਅ ਦੇ ਨਾਲ 80 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ।