ICC ਵਿਸ਼ਵ ਟੈਸਟ ਚੈਂਪੀਅਨਸ਼ਿਪ: ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਅਤੇ ਵਿਕਟਾਂ ਲੈਣ ਵਾਲੇ ਟਾਪ 10 ਖਿਡਾਰੀ

02/24/2020 5:11:41 PM

ਸਪੋਰਟਸ ਡੈਸਕ— ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ 1 ਅਗਸਤ 2019 ਨੂੰ ਏਸ਼ੇਜ਼ ਸੀਰੀਜ਼ ਦੇ ਨਾਲ ਹੋਈ। ਜੂਨ 2021 ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ 'ਚ 9 ਟੀਮਾਂ ਹਿੱਸਾ ਲੈ ਰਹੀ ਹੈ। ਅਖੀਰ 'ਚ ਟਾਪ 'ਤੇ ਰਹਿਣ ਵਾਲੀਆਂ ਦੋ ਟੀਮਾਂ ਵਿਚਾਲੇ ਇੰਗਲੈਂਡ ਦੇ ਇਤਿਹਾਸਿਕ ਲਾਰਡਸ ਮੈਦਾਨ 'ਤੇ ਫਾਈਨਲ ਖੇਡਿਆ ਜਾਵੇਗਾ। ਸਾਰੀਆਂ ਟੀਮਾਂ ਨੂੰ ਟੈਸਟ ਚੈਂਪੀਅਨਸ਼ਿਪ 'ਚ 6-6 ਸੀਰੀਜ਼ ਖੇਡਣੀਆਂ ਹਨ । ਭਾਰਤ ਦਾ ਪ੍ਰਦਰਸ਼ਨ ਹੁਣ ਤੱਕ ਟੈਸਟ ਚੈਂਪੀਅਨਸ਼ਿਪ 'ਚ ਜ਼ਬਰਦਸਤ ਰਿਹਾ ਹੈ। ਭਾਰਤ ਪੁਵਾਇੰਟ ਟੇਬਲ 'ਚ 360 ਪੁਵਾਇੰਟਾਂ ਦੇ ਨਾਲ ਪਹਿਲੇ ਸਥਾਨ 'ਤੇ ਕਾਬਜ਼ ਹੈ। ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ 'ਚ ਕਿਸੇ ਵੀ ਸੀਰੀਜ਼ 'ਚ ਹਾਸਲ ਕਰਨ ਲਈ ਵੱਧ ਤੋਂ ਵੱਧ 120 ਅੰਕ ਦਾਅ 'ਤੇ ਹੁੰਦੇ ਹਨ, ਜਿਨ੍ਹਾਂ ਦਾ ਬਟਵਾਰ ਸੀਰੀਜ਼ ਦੇ ਮੈਚਾਂ ਦੇ ਹਿਸਾਬ ਨਾਲ ਹੁੰਦਾ ਹੈ। 

ਉਦਾਹਰਣ ਲਈ ਦੋ ਮੈਚਾਂ ਦੀ ਸੀਰੀਜ਼ 'ਚ ਜਿੱਤ ਹਾਸਲ ਕਰਨ 'ਤੇ 60-60 ਅੰਕ ਮਿਲਣਗੇ, ਇਸੇ ਤਰ੍ਹਾਂ ਤਿੰਨ ਮੈਚਾਂ ਦੀ ਸੀਰੀਜ਼ 'ਚ ਹਰ ਮੈਚ ਜਿੱਤਣ 'ਤੇ 40 ਅੰਕ ਮਿਲਦੇ ਹਨ। ਉਥੇ ਹੀ ਕਿਸੇ ਮੈਚ ਦੇ ਟਾਈ ਹੋਣ 'ਤੇ ਜਿੱਤ ਦੇ 50 ਫੀਸਦੀ ਅੰਕ ਅਤੇ ਡਰਾਅ ਹੋਣ 'ਤੇ ਚੌਥਾਈ ਅੰਕ ਮਿਲਦੇ ਹਨ।


ਹੁਣ ਇਕ ਨਜ਼ਰ ਪਾਉਂਦੇ ਹਾਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ ਸਭ ਤੋਂ ਜ਼ਿਆਦਾ ਦੌੜਾਂ ਅਤੇ ਵਿਕਟਾਂ ਲੈਣ ਵਾਲੇ ਟਾਪ 10 ਖਿਡਾਰੀਆਂ ਤੇ : 

ਸਭ ਤੋਂ ਜ਼ਿਆਦਾ ਰਣ ਬਣਾਉਣ ਵਾਲੇ ਟਾਪ 10 ਬੱਲੇਬਾਜ਼
1 ਮਾਰਨਸ ਲੈਬੁਸ਼ੇਨ (ਆਸਟਰੇਲੀਆ) - (9 ਮੈਚ-1249 ਦੌੜਾਂ, 83.26 ਔਸਤ, 4 ਸੈਂਕੜੇ) 
2 ਸਟੀਵ ਸਮਿਥ (ਆਸਟਰੇਲੀਆ) - (9 ਮੈਚ-1028 ਦੌੜਾਂ, 73.42 ਔਸਤ, 3 ਸੈਂਕੜੇ) 
3 ਡੇਵਿਡ ਵਾਰਨਰ (ਆਸਟਰੇਲੀਆ) - (10 ਮੈਚ-881 ਦੌੜਾਂ, 55.06 ਔਸਤ, 3 ਸੈਂਕੜੇ)
4 ਮਯੰਕ ਅਗਰਵਾਲ (ਭਾਰਤ) - (8 ਮੈਚ-769 ਦੌੜਾਂ, 64.08 ਔਸਤ, 3 ਸੈਂਕੜੇ)
5 ਬੇਨ ਸਟੋਕਸ (ਇੰਗਲੈਂਡ) - (9 ਮੈਚ-759 ਦੌੜਾਂ, 50.60 ਔਸਤ, 3 ਸੈਂਕੜੇ) 
6 ਅਜਿੰਕਿਆ ਰਹਾਨੇ (ਭਾਰਤ) - ( 8 ਮੈਚ-699 ਦੌੜਾਂ, 69.90 ਔਸਤ, 2 ਸੈਂਕੜੇ)
7 ਜੋ ਰੂਟ (ਇੰਗਲੈਂਡ) - (9 ਮੈਚ-642 ਦੌੜਾਂ, 37.76 ਔਸਤ, 0 ਸੈਂਕੜੇ)
8 ਬਾਬਰ ਆਜ਼ਮ (ਪਾਕਿਸਤਾਨ) - (5 ਮੈਚ-615 ਦੌੜਾਂ, 102.50 ਔਸਤ, 3 ਸੈਂਕੜੇ)
9 ਵਿਰਾਟ ਕੋਹਲੀ (ਭਾਰਤ) - (8 ਮੈਚ-610 ਦੌੜਾਂ, 61 ਔਸਤ, 2 ਸੈਂਕੜੇ)
10 ਰੋਹੀਤ ਸ਼ਰਮਾ (ਭਾਰਤ) - (5 ਮੈਚ 556 ਦੌੜਾਂ, 92.66 ਔਸਤ,3 ਸੈਂਕੜੇ)

ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਟਾਪ 10 ਗੇਂਦਬਾਜ਼
1. ਪੈਟ ਕਮਿੰਸ (ਆਸਟਰੇਲੀਆ) -  (10 ਮੈਚ-49 ਵਿਕਟਾਂ, 21.44 ਔਸਤ, 5 ਵਿਕਟਾਂ ਹਾਲ 1)
2. ਨਾਥਨ ਲਿਓਨ (ਆਸਟਰੇਲੀਆ) - (10 ਮੈਚ-47 ਵਿਕਟਾਂ, 26.82 ਔਸਤ, 5 ਵਿਕਟਾਂ ਹਾਲ 4)
3 ਸਟੂਅਰਟ ਬਰਾਡ (ਇੰਗਲੈਂਡ) - (9 ਮੈਚ- 37 ਵਿਕਟਾਂ, 23.91 ਔਸਤ, 5 ਵਿਕਟਾਂ ਹਾਲ 1)
4 ਮਿਚੇਲ ਸਟਾਰਕ (ਆਸਟਰੇਲੀਆ) - (5 ਮੈਚ- 33 ਵਿਕਟਾਂ, 19.15 ਔਸਤ, 5 ਵਿਕਟਾਂ ਹਾਲ 2)
5 ਮੁਹੰਮਦ ਸ਼ਮੀ (ਭਾਰਤ) - (8 ਮੈਚ- 32 ਵਿਕਟਾਂ, 18.09 ਔਸਤ, 5 ਵਿਕਟਾਂ ਹਾਲ 1)
6 ਜੋਸ਼ ਹੇਜ਼ਲਵੁੱਡ (ਆਸਟਰੇਲੀਆ ) - (7 ਮੈਚ- 31 ਵਿਕਟਾਂ, 21.19 ਔਸਤ, 5 ਵਿਕਟਾਂ ਹਾਲ 1) 
7 ਇਸ਼ਾਂਤ ਸ਼ਰਮਾ (ਭਾਰਤ)- (7 ਮੈਚ- 30 ਵਿਕਟਾਂ, 15.50 ਔਸਤ, 5 ਵਿਕਟਾਂ ਹਾਲ 3) 
8 ਟਿਮ ਸਾਊਥੀ (ਨਿਊਜ਼ੀਲੈਂਡ)- (5 ਮੈਚ-28 ਵਿਕਟਾਂ,19.53 ਔਸਤ, 5 ਵਿਕਟਾਂ ਹਾਲ 2)
9 ਜੋਫਰਾ ਆਰਚਰ (ਇੰਗਲੈਂਡ) - (5 ਮੈਚ- 28 ਵਿਕਟਾਂ, 21.89 ਔਸਤ, 5 ਵਿਕਟਾਂ ਹਾਲ 3)
10 ਉਮੇਸ਼ ਯਾਦਵ (ਭਾਰਤ)- (4 ਮੈਚ- 23 ਵਿਕਟਾਂ, 13.65 ਔਸਤ, 5 ਵਿਕਟਾਂ ਹਾਲ 1)