ਵਨ ਡੇ ਰੈਂਕਿੰਗ 'ਚ ਭਾਰਤ ਦੂਜੇ ਸਥਾਨ 'ਤੇ ਬਰਕਰਾਰ, ਨਿਊਜ਼ੀਲੈਂਡ ਨੂੰ ਹੋਇਆ ਵੀ ਫਾਇਦਾ

02/20/2019 5:22:15 PM

ਦੁਬਈ : ਭਾਰਤ ਆਈ. ਸੀ. ਸੀ. ਦੀ ਨਵੀਂ ਵਨ ਡੇ ਕੌਮਾਂਤਰੀ ਟੀਮ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ ਪਰ ਬੰਗਲਾਦੇਸ਼ ਖਿਲਾਫ 3-0 ਦੀ ਜਿੱਤ ਨਾਲ ਨਿਊਜ਼ੀਲੈਂਡ ਫਿਰ ਤੋਂ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਆਈ. ਸੀ. ਸੀ. ਦੀ ਬੁੱਧਵਾਰ ਨੂੰ ਜਾਰੀ ਵਨ ਡੇ ਰੈਂਕਿੰਗ ਮੁਤਾਬਕ ਇੰਗਲੈਂਡ 126 ਅੰਕਾਂ ਨਾਲ ਪਹਿਲੇ ਅਤੇ ਭਾਰਤ (122 ਅੰਕ) ਦੂਜੇ ਸਥਾਨ 'ਤੇ ਹੈ। ਇਨ੍ਹਾਂ ਦੋਵਾਂ ਤੋਂ ਬਾਅਦ ਨਿਊਜ਼ੀਲੈਂਡ (122) ਦਾ ਨੰਬਰ ਆਉਂਦਾ ਹੈ।

ਨਿਊਜ਼ੀਲੈਂਡ ਇਸ ਤੋਂ ਪਹਿਲਾਂ ਭਾਰਤ ਨਾਲ 5 ਮੈਚਾਂ ਦੀ ਸੀਰੀਜ਼ 1-4 ਨਾਲ ਗੁਆਉਣ ਕਾਰਨ ਚੌਥੇ ਸਥਾਨ 'ਤੇ ਖਿਸਕ ਗਿਆ ਸੀ। ਉਸ ਨੂੰ ਬੰਗਲਾਦੇਸ਼ ਖਿਲਾਫ ਜਿੱਤ ਨਾਲ ਇਕ ਅੰਕ ਮਿਲਿਆ ਅਤੇ ਹੁਣ ਉਹ ਦੱਖਣੀ ਅਫਰੀਕਾ (111 ਅੰਕ) ਨੂੰ ਪਿੱਛੇ ਛੱਡਣ ਵਿਚ ਸਫਲ ਰਿਹਾ। ਬੰਗਲਾਦੇਸ਼ ਨੂੰ 3 ਅੰਕਾਂ ਦਾ ਨੁਕਸਾਨ ਹੋਇਆ ਅਤੇ ਉਸ ਦੇ ਹੁਣ 90 ਅੰਕ ਹਨ ਪਰ ਉਹ 7ਵੇਂ ਸਥਾਨ 'ਤੇ ਬਣਿਆ ਹੋਇਆ ਹੈ। ਪਾਕਿਸਤਾਨ (102) ਅਤੇ ਆਸਟਰੇਲੀਆ (100) ਕ੍ਰਮਵਾਰ : ਪੰਜਵੇਂ ਅਤੇ 6ਵੇਂ ਸਥਾਨ 'ਤੇ ਹੈ।