ਆਈ. ਸੀ. ਸੀ. ਨੇ ਕੀਤਾ ਅੰਪਾਇਰ ਧਰਮਸੈਨਾ ਦਾ ਬਚਾਅ

07/28/2019 10:18:52 AM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਲਾਰਡਸ 'ਚ 14 ਜੁਲਾਈ ਨੂੰ ਖੇਡੇ ਗਏ ਵਰਲਡ ਕੱਪ ਫਾਈਨਲ ਮੁਕਾਬਲੇ 'ਚ ਅੰਪਾਇਰ ਕੁਮਾਰ ਧਰਮਸੈਨਾ ਵਲੋਂ ਓਵਰਥ੍ਰੋਅ 'ਚ ਦਿੱਤੀਆਂ 6 ਦੌੜਾਂ ਦੇ ਵਿਵਾਦ ਤੋਂ ਬਾਅਦ ਉਸ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਫੈਸਲਾ ਸਹੀ ਪ੍ਰਕਿਰਿਆ ਦੇ ਤਹਿਤ ਲਿਆ ਗਿਆ ਹੈ। ਆਈ. ਸੀ. ਸੀ. ਨੇ ਇਸ ਵਿਵਾਦ 'ਤੇ ਪਹਿਲੀ ਵਾਰ ਜਨਤਕ ਤੌਰ 'ਤੇ ਬਿਆਨ ਦਿੱਤਾ ਹੈ। ਇੰਗਲੈਂਡ ਦੀ ਪਾਰੀ 'ਚ ਓਵਰਥ੍ਰੋਅ 'ਚ ਧਰਮਸੈਨਾ ਨੇ 5 ਦੌੜਾਂ ਦੀ ਬਜਾਏ ਇਕ ਦੌੜ ਵਾਧੂ ਦਿੰਦੇ ਹੋਏ ਕੁਲ 6 ਦੌੜਾਂ ਦਿੱਤੀਆਂ ਸਨ।

ਧਰਮਸੈਨਾ ਨੇ ਕਿਹਾ ਸੀ ਕਿ ਉਸ ਦਾ ਇਹ ਸਾਂਝੇ ਤੌਰ 'ਤੇ ਫੈਸਲਾ ਸੀ ਤੇ ਉਸ ਨੇ ਇਸ ਦੇ ਲਈ ਆਨਫੀਲਡ ਅੰਪਾਇਰ ਸਾਥੀ ਮਰਾਯਸ ਇਰਾਸਮਸ ਨਾਲ ਸਲਾਹ ਕੀਤੀ ਸੀ, ਜਿਸ ਨੂੰ ਬਾਕੀ ਮੈਚ ਅਧਿਕਾਰੀਆਂ ਨੇ ਵੀ ਸੁਣਿਆ ਸੀ। 

ਆਈ. ਸੀ. ਸੀ ਦੇ ਮਹਾਪ੍ਰਬੰਧਕ ਕ੍ਰਿਕਟ ਜਿਆਫ ਏਲਾਡਿਰਸ ਨੇ ਕ੍ਰਿਕਇੰਫੋ ਤੋਂ ਕਿਹਾ, '' ਇਸ ਡਿਲੀਵਰੀ ਤੋਂ ਬਾਅਦ ਉਨ੍ਹਾਂ ਸਭ ਨੇ ਮਿਲ ਕੇ ਇਹ ਫੈਸਲਾ ਕੀਤਾ ਸੀ। ਮੈਂ ਨਿਸ਼ਚਿਤ ਤੌਰ 'ਤੇ ਕਹਿ ਸਕਦਾ ਹਾਂ ਕਿ ਇਸ ਦੇ ਲਈ ਠੀਕ ਪ੍ਰਕਿਰਿਆ ਦਾ ਪਾਲਨ ਕੀਤਾ ਗਿਆ ਸੀ । ਕਿਸੇ ਮੈਚ ਅਧਿਕਾਰੀ ਲਈ ਫੈਸਲਾ ਲੈਣ ਦੀ ਕੋਈ ਤੈਅ ਸਮਾਂ ਸੀਮਾ ਨਹੀਂ ਹੈ, ਅਜਿਹੇ 'ਚ ਏਲਾਡਿਰਸ ਨੇ ਕਿਹਾ ਕਿ ਮੈਚ ਦੇ ਦੌਰਾਨ ਹਾਲਾਤ ਅਜਿਹੇ ਨਹੀਂ ਸੀ ਕਿ ਥਡਰ ਅੰਪਾਇਰ ਜਾਂ ਰੈਫਰੀ ਨੂੰ ਇਸ 'ਚ ਦਖਲ ਕਰਨਾ ਪਵੇ।

ਉਨ੍ਹਾਂ ਨੇ ਨਾਲ ਹੀ ਕਿਹਾ ਕਿ ਆਈ. ਸੀ. ਸੀ ਦੀ ਕ੍ਰਿਕਟ ਕਮੇਟੀ ਪੂਰੇ ਫਾਈਨਲ ਮੈਚ 'ਤੇ ਗੌਰ ਕਰ ਰਹੀ ਹੈ ਜਿਸ ਦੀ ਅਗਵਾਈ ਅਨਿਲ ਕੁੰਬਲੇ ਦੇ ਹੱਥਾਂ 'ਚ ਹੈ। ਹਾਲਾਂਕਿ ਇਹ ਕਮੇਟੀ 2020 ਦੇ ਪਹਿਲੀ ਤੀਮਾਹੀ ਤੋਂ ਪਹਿਲਾਂ ਬੈਠਕ ਨਹੀਂ ਕਰਨ ਵਾਲੀ ਹੈ।