ICC ਨੇ ਸ਼੍ਰੀਲੰਕਾ ਨੂੰ ''ਲੱਕੀ ਪੀਲੀ ਜਰਸੀ'' ਪਾਉਣ ਦੀ ਦਿੱਤੀ ਆਗਿਆ

06/27/2019 12:43:10 AM

ਮਾਨਚੈਸਟਰ— ਅੰਤਰਰਾਸ਼ਟਰੀ ਕ੍ਰਿਕਟ ਪ੍ਰਸ਼ੀਦ ਨੇ ਸ਼੍ਰੀਲੰਕਾਈ ਟੀਮ ਦੀ ਵਿਸ਼ਵ ਕੱਪ ਦੇ ਬਾਕੀ ਬਚੇ ਮੈਚਾਂ 'ਚ ਦੂਜੀ ਪਸੰਦ ਦੀ ਪੀਲੀ ਜਰਸੀ ਪਾਉਣ ਦੀ ਆਗਿਆ ਦੇ ਦਿੱਤੀ ਹੈ ਕਿਉਂਕਿ ਉਹ ਇੰਗਲੈਂਡ ਵਿਰੁੱਧ ਜਿੱਤ ਤੋਂ ਬਾਅਦ ਇਸਨੂੰ ਖੁਦ ਲੱਕੀ ਮੰਨ ਰਹੇ ਹਨ। ਆਈ. ਸੀ. ਸੀ. ਦੀ ਹਰੇਕ ਟੀਮ ਲਈ ਦੂਜੀ ਪਸੰਦ ਦੀ ਜਰਸੀ ਦੀ ਸ਼ੁਰੂਆਤ ਕੀਤੀ। ਭਾਰਤੀ ਟੀਮ ਇੰਗਲੈਂਡ ਵਿਰੁੱਧ 30 ਜੂਨ ਨੂੰ ਬਰਮਿੰਘਮ 'ਚ ਹੋਣ ਵਾਲੇ ਮੈਚ 'ਚ ਭਗਵਾ ਰੰਗ ਦੀ ਜਰਸੀ ਪਾਵੇਗੀ।
ਆਈ. ਸੀ. ਸੀ. ਸੂਤਰਾਂ ਨੇ ਕਿਹਾ ਕਿ ਸ਼੍ਰੀਲੰਕਾ ਟੀਮ 'ਪੀਲੀ ਜਰਸੀ' ਖੁਦ ਦੇ ਲਈ ਲੱਕੀ ਮੰਨ ਰਹੀ ਹੈ। ਉਨ੍ਹਾਂ ਨੇ ਰਸਮੀ ਬੇਨਤੀ ਕੀਤੀ ਹੈ ਕੀ ਉਹ ਹੋਰ ਟੀਮਾਂ ਵਿਰੁੱਧ ਇਸ ਨੂੰ ਪਾ ਸਕਦੇ ਹਨ। ਆਈ. ਸੀ. ਸੀ. ਨੇ ਦੇਖਿਆ ਕਿ ਇਹ ਹੋਰ ਟੀਮਾਂ ਦੇ ਰੰਗਾਂ ਵਰਗਾ ਨਹੀਂ ਹੈ ਤੇ ਇਸ ਨੂੰ ਆਗਿਆ ਦੇ ਦਿੱਤੀ ਹੈ।

Gurdeep Singh

This news is Content Editor Gurdeep Singh