ਮੈਂ ਖੁਦ ਨੂੰ 10 ''ਚੋਂ 6 ਅੰਕ ਦੇਵਾਂਗਾ : ਰਾਹੁਲ

06/18/2019 12:55:02 AM

ਮਾਨਚੈਸਟਰ— ਪਾਰੀ ਦਾ ਆਗਾਜ਼ ਕਰਨ ਵਾਲੇ ਲੋਕੇਸ਼ ਰਾਹੁਲ ਨੇ ਪਾਕਿਸਤਾਨ ਵਿਰੁੱਧ ਆਪਣੇ ਪ੍ਰਦਰਸ਼ਨ ਨੂੰ 10 ਵਿਚੋਂ 6 ਅੰਕ ਦਿੰਦਿਆਂ ਕਿਹਾ ਕਿ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਅਰਧ ਸੈਂਕੜੇ ਤੋਂ ਬਾਅਦ ਉਸ ਦੇ ਪ੍ਰਦਰਸ਼ਨ ਵਿਚ ਸੁਧਾਰ ਹੀ ਹੋਵੇਗਾ। ਰਾਹੁਲ ਨੇ 78 ਗੇਂਦਾਂ ਵਿਚ 57 ਦੌੜਾਂ ਦੀ ਪਾਰੀ ਖੇਡੀ ਤੇ ਰੋਹਿਤ ਦੇ ਨਾਲ ਪਹਿਲੀ ਵਿਕਟ ਲਈ 136 ਦੌੜਾਂ ਦੀ ਸਾਂਝੇਦਾਰੀ ਕੀਤੀ।  ਰਾਹੁਲ ਨੇ ਕਿਹਾ, ''ਸ਼ਿਖਰ ਤੇ ਰੋਹਿਤ ਪਿਛਲੇ ਤਿੰਨ ਜਾਂ ਚਾਰ ਸਾਲ ਤੋਂ ਕਾਫੀ ਖਤਰਨਾਕ ਜੋੜੀ ਬਣੇ ਹੋਏ ਹਨ। ਦੁਨੀਆ ਭਰ ਵਿਚ ਉਨ੍ਹਾਂ ਨੇ ਸਾਂਝੇਦਾਰੀਆਂ ਕੀਤੀਆਂ ਹਨ, ਉਹ ਦੇਸ਼ ਲਈ ਇੰਨਾ ਚੰਗਾ ਖੇਡੇ ਹਨ ਤੇ ਪਹਿਲਾਂ ਤੇ ਦੂਜੇ ਸਥਾਨ 'ਤੇ ਖੇਡਣ ਦੇ ਹੱਕਦਾਰ ਹਨ।''
ਉਸ ਨੇ ਕਿਹਾ,''ਮੈਨੂੰ ਮੌਕੇ ਲਈ ਇੰਤਜ਼ਾਰ ਕਰਨਾ ਪਵੇਗਾ ਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਟਾਪ-3 ਵਿਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਇਹ ਪਾਕਿਸਤਾਨ ਵਿਰੁੱਧ ਮੇਰਾ ਪਹਿਲਾ ਕੌਮਾਂਤਰੀ ਮੈਚ ਸੀ ਤੇ ਇਹ ਵਿਸ਼ਵ ਕੱਪ ਵਿਚ ਹੋਇਆ, ਇਸ ਲਈ ਮੈਂ ਇਸ ਤੋਂ ਵੱਡੇ ਜਾਂ ਬਿਹਤਰ ਦੀ ਉਮੀਦ ਕਰ ਸਕਦਾ ਸੀ।'' ਰਾਹੁਲ ਨੇ ਕਿਹਾ, ''ਨੌਜਵਾਨ ਕ੍ਰਿਕਟਰ ਦੇ ਰੂਪ ਵਿਚ ਵਧਦੇ ਹੋਏ ਤੁਸੀਂ ਅਜਿਹਾ ਕਰਨ ਦਾ ਸੁਪਨਾ ਦੇਖਦੇ ਹੋ। ਮੈਂ ਬੇਹੱਦ ਖੁਸ਼ ਹਾਂ ਕਿ ਮੈਨੂੰ ਮੌਕਾ ਮਿਲਿਆ ਪਰ ਮੈਂ ਖੁਦ ਨੂੰ 10 ਵਿਚੋਂ 6 ਅੰਕ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਮੈਂ ਇਸ ਤੋਂ ਆਤਮਵਿਸ਼ਵਾਸ ਹਾਸਲ ਕਰਕੇ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ।''

Gurdeep Singh

This news is Content Editor Gurdeep Singh