ਮੈਨੂੰ ਸਾਰੇ ਖਿਡਾਰੀਆਂ ’ਤੇ ਮਾਣ ਹੈ : ਰਹਾਨੇ

12/30/2020 2:18:59 AM

ਮੈਲਬੋਰਨ - ਭਾਰਤੀ ਕਪਤਾਨ ਅਜਿੰਕਯ ਰਹਾਣੇ ਨੇ ਆਸਟਰੇਲੀਆ ਨੂੰ ਦੂਜੇ ਟੈਸਟ ਮੈਚ 'ਚ ਹਰਾ ਕੇ ਸੀਰੀਜ਼ 'ਚ ਬਰਾਬਰੀ ਤੋਂ ਬਾਅਦ ਟੈਸਟ ਕ੍ਰਿਕਟ 'ਚ ਡੈਬਿਉ ਕਰਨ ਵਾਲੇ ਸ਼ੁਭਮਨ ਗਿੱਲ ਅਤੇ ਮੁਹੰਮਦ ਸਿਰਾਜ ਦੀ ਵਡਿਆਈ ਕੀਤੀ। ਐਡੀਲੇਡ 'ਚ ਪਹਿਲੇ ਟੈਸਟ ਚ ਘੱਟ ਟੈਸਟ ਸਕੋਰ 36 ਦੌੜਾਂ 'ਤੇ ਆਊਟ ਹੋਣ ਤੋਂ ਦਸ ਦਿਨ ਬਾਅਦ ਭਾਰਤ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ। ਗਿੱਲ ਨੇ 35 ਅਤੇ 45 ਦੌੜਾਂ ਦੀ ਪਾਰੀ ਖੇਡੀ ਜਦਕਿ ਸਿਰਾਜ ਨੇ ਮੈਚ 'ਚ 5 ਵਿਕਟਾਂ ਹਾਸਲ ਕੀਤੀਆਂ। 

‘‘ਮੈਨੂੰ ਆਪਣੇ ਸਾਰੇ ਖਿਡਾਰੀਆਂ ’ਤੇ ਮਾਣ ਹੈ, ਜਿਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਕੇ ਟੀਮ ਨੂੰ ਬਰਾਬਰੀ ਦਿਵਾਈ। ਮੈਂ ਇਸ ਟੈਸਟ ਵਿਚ ਡੈਬਿਊ ਕਰਨ ਵਾਲੇ ਖਿਡਾਰੀਆਂ ਮੁਹੰਮਦ ਸਿਰਾਜ ਤੇ ਸ਼ੁਭਮਨ ਗਿੱਲ ਨੂੰ ਵੀ ਸਿਹਰਾ ਦਿੰਦਾ ਹਾਂ, ਜਿਨ੍ਹਾਂ ਨੇ ਵਾਕਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਡੀਲੇਡ ਦੀ ਹਾਰ ਤੋਂ ਬਾਅਦ ਜਿਸ ਤਰ੍ਹਾਂ ਖਿਡਾਰੀਆਂ ਨੇ ਮੈਲਬੋਰਨ ਵਿਚ ਵਾਪਸੀ ਕੀਤੀ, ਉਹ ਅਸਲੀਅਤ ਵਿਚ ਸ਼ਲਾਘਾਯੋਗ ਹੈ।’’ ਉਨਾਂ ਨੇ ਇਹ ਵੀ ਕਿਹਾ ਕਿ ਪੰਜ ਗੇਂਦਬਾਜ਼ਾਂ  ਨੂੰ ਲੈ ਕੇ ਖੇਡਣ ਦਾ ਉਸਦਾ ਫੈਸਲਾ ਠੀਕ ਰਿਹਾ। ਅਸੀਂ ਇਕ ਆਲਰਾਊਂਡਰ  ਲੈ ਕੇ ਖੇਡਣਾ ਚਾਹੁੰਦੇ ਸੀ ਅਤੇ ਰਵਿੰਦਰ ਜਡੇਜਾ ਨੇ ਇਹ ਕੰਮ ਸ਼ਾਨਦਾਰ ਨਿਭਾਇਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 

Inder Prajapati

This news is Content Editor Inder Prajapati