ਆਈ. ਓ. ਏ. ਦੇ ਓਲੰਪਿਕ ਪ੍ਰਸਤਾਵ ''ਤੇ ਵਿਚਾਰ ਕਰਾਂਗੇ : ਗੋਇਲ

07/01/2017 12:00:58 AM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਸ਼ੁੱਕਰਵਾਰ ਕਿਹਾ ਹੈ ਕਿ ਜੇਕਰ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਵਲੋਂ ਸਰਕਾਰ ਨੂੰ ਭਵਿੱਖ ਵਿਚ ਓਲੰਪਿਕ ਮੇਜ਼ਬਾਨੀ ਦਾ ਪ੍ਰਸਤਾਵ ਮਿਲਦਾ ਹੈ ਤਾਂ ਉਸ 'ਤੇ ਵਿਚਾਰ ਕੀਤਾ ਜਾਵੇਗਾ।
ਗੋਇਲ ਨੇ ਕਿਹਾ ਕਿ ਫਿਲਹਾਲ ਆਈ.ਓ.ਏ. ਵਲੋਂ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਨਹੀਂ ਆਇਆ ਹੈ ਪਰ ਜੇਕਰ ਅਜਿਹਾ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਅਸੀਂ ਉਸ 'ਤੇ ਸਾਕਾਰਾਤਾਮਕ ਦ੍ਰਿਸ਼ਟੀਕੋਣ ਨਾਲ ਵਿਚਾਰ ਕਰਾਂਗੇ।
2020 ਦੀਆਂ ਟੋਕੀਓ ਓਲੰਪਿਕ ਵਿਚ ਕੌਮਾਂਤਰੀ ਓਲੰਪਿਕ ਕਮੇਟੀ ਦੇ ਕੁਝ ਪ੍ਰਤੀਯੋਗਿਤਾਵਾਂ ਨੂੰ ਹਟਾਉਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਅਗਲੀਆਂ ਓਲੰਪਿਕ ਲਈ ਕੁਝ ਪ੍ਰਤੀਯੋਗਿਤਾਵਾਂ ਨੂੰ ਹਟਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅਸੀਂ ਫੈੱਡਰੇਸ਼ਨਾਂ ਤੋਂ ਉਨ੍ਹਾਂ ਦੇ ਭਵਿੱਖ ਦੀਆਂ ਯੋਜਨਾਵਾਂ ਮੰਗੀਆਂ ਹਨ ਤਾਂ ਕਿ ਅਸੀਂ ਉਨ੍ਹਾਂ ਖੇਡਾਂ 'ਤੇ ਖਰਚ ਕਰੀਏ, ਜਿਹੜੀਆਂ ਓਲੰਪਿਕ ਵਿਚ ਹਨ, ਨਹੀਂ ਤਾਂ ਅਸੀਂ ਅਜਿਹੀਆਂ ਪ੍ਰਤੀਯੋਗਿਤਾਵਾਂ 'ਤੇ ਖਰਚ ਕਰਦੇ ਜਾਵਾਂਗੇ, ਜਿਹੜੀਆਂ ਓਲੰਪਿਕ ਤੋਂ ਬਾਹਰ ਕੀਤੀਆਂ ਜਾ ਚੁੱਕੀਆਂ ਹਨ।