ਆਈ. ਡੀ. ਬੀ. ਆਈ. ਨੇ ਸ਼੍ਰੀਕਾਂਤ ਨੂੰ ਦਿੱਤੇ 6 ਲੱਖ ਰੁਪਏ

11/01/2017 4:06:13 AM

ਹੈਦਰਾਬਾਦ— ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਨੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਰੂਪ 'ਚ ਇਸ ਸਾਲ ਆਪਣਾ ਚੌਥਾ ਖਿਤਾਬ ਜਿੱਤਣ ਵਾਲੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਮੰਗਲਵਾਰ ਇਥੇ ਕੁਲ 6 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਆਈ. ਡੀ. ਬੀ. ਆਈ. ਨੇ ਪੁਲੇਲਾ ਗੋਪੀਚੰਦ ਅਕੈਡਮੀ ਨਾਲ ਮਿਲ ਕੇ ਖੇਡਾਂ ਦੇ ਵਿਕਾਸ ਲਈ ਜ਼ਮੀਨੀ ਪੱਧਰ 'ਤੇ ਪਹਿਲ ਸ਼ੁਰੂ ਕੀਤੀ ਤੇ ਕੰਪਨੀ ਵਲੋਂ ਸਟਾਰ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਉਸ ਦਿਸ਼ਾ 'ਚ ਇਕ ਅਹਿਮ ਕਦਮ ਹੈ।