ਮੈਨੂੰ ਵਾਪਸੀ ਦੀ ਆਪਣੀ ਸਮਰਥਾ ''ਤੇ ਪੂਰਾ ਭਰੋਸਾ ਸੀ: ਜੀਤੂ ਰਾਏ

04/09/2018 2:01:07 PM

ਗੋਲਡ ਕੋਸਟ— ਭਾਰਤ ਦੇ ਸਟਾਰ ਨਿਸ਼ਾਨੇਬਾਜ਼ ਜੀਤੂ ਰਾਏ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ 'ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਾਇੰਗ ਦੌਰ 'ਚ ਔਸਤ ਸਕੋਰ ਦੇ ਬਾਵਜੂਦ ਉਨ੍ਹਾਂ ਨੇ ਵਾਪਸੀ ਕਰਕੇ ਸੋਨ ਤਮਗਾ ਜਿੱਤਣ ਦੀ ਆਪਣੀ ਸ਼ਮਤਾ 'ਤੇ ਪੂਰਾ ਭਰੋਸਾ ਸੀ। ਜੀਤੂ ਨੇ ਕਿਹਾ,' ਈਮਾਨਦਾਰੀ ਨਾਲ ਕਹਾਂ ਤਾਂ ਮੇਰਾ ਕੁਆਲੀਫਿਕੇਸ਼ਨ ਸਕੋਰ ਬਹੁਤ ਚੰਗਾ ਨਹੀਂ ਸੀ ਪਰ ਮੈਨੂੰ ਆਪਣੀ ਸ਼ਮਤਾ 'ਤੇ ਪੂਰਾ ਭਰੋਸਾ ਸੀ। ਮੈਂ ਅਤੀਤ 'ਚ ਵੀ ਫਾਈਨਲ 'ਚ ਚੰਗਾ ਪ੍ਰਦਰਸ਼ਨ ਕਰਕੇ ਤਮਗੇ ਜਿੱਤੇ ਹਨ।'
ਜੀਤੂ ਨੇ ਕਿਹਾ ਦੋ ਤਿੰਨ ਖਰਾਬ ਸਕੋਰ ਨਾਲ ਪਰੇਸ਼ਾਨੀ ਹੋਈ ਪਰ ਮੈਨੂੰ ਆਤਮਵਿਸ਼ਵਾਸ ਦਾ ਫਾਇਦਾ ਮਿਲਿਆ। ਇਸ ਨਾਲ ਮੈਂ ਬਹੁਤ ਖੁਸ਼ ਹਾਂ। ਮੈਨੂੰ ਪਤਾ ਸੀ ਕਿ ਫਾਈਨਲ 'ਚ ਇਸਦੀ ਭਰਪਾਈ ਕਰ ਲਵਾਂਗਾ। ਮੈਨੂੰ ਅਭਿਆਸ ਦੇ ਦੌਰਾਨ ਕੀਤੀ ਗਈ ਸਖਤ ਮਿਹਨਤ ਦਾ ਫਲ ਮਿਲਿਆ।

-ਮੇਰੀ ਗਲਤੀ ਸੀ ਕਿ ਮੈਂ ਭੁੱਲ ਗਈ ਇਹ ਸ਼ੂਟਆਫ ਹੈ ਮੇਹੁਲੀ
ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਮੇਹੁਲੀ ਨੂੰ 10-9 ਦੇ ਸਕੋਰ ਦੇ ਬਾਅਦ ਲੱਗਾ ਕਿ ਉਸ ਨੇ ਸੋਨ ਤਮਗਾ ਜਿੱਤ ਲਿਆ ਹੈ। ਮੇਹੁਲੀ ਨੇ ਕਿਹਾ, 'ਮੇਰੀ ਗਲਤੀ ਸੀ। ਮੈਂ ਖੇਡ 'ਤੇ ਇੰਨਾ ਫੋਕਸ ਕਰ ਚੁੱਕੀ ਸੀ ਕਿ ਭੁੱਲ ਗਈ ਕਿ ਇਹ ਸ਼ੂਟਆਫ ਹੈ। ਇਹ ਮੇਰਾ ਪਹਿਲਾਂ ਰਾਸ਼ਟਰਮੰਡਰ ਖੇਡ ਹੈ। ਮੈਂ ਖੁਸ਼ ਹਾਂ ਪਰ ਸੰਤੁਸ਼ਟ ਨਹੀਂ। ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਣ 'ਤੇ ਮੇਹੁਲੀ ਨੇ ਦੱਸਿਆ ਕਿ ,'' ਮੈਂ ਅਗਲੀ ਬਾਰ ਹੋਰ ਮਿਹਨਤ ਕਰਾਂਗੀ। ਮੈਨੂੰ ਪਤਾ ਹੈ ਕਿ ਇਸ ਤੋਂ ਬਿਹਤਰ ਕਰ ਸਕਦੀ ਹਾਂ।''

ਕੁਝ ਸ਼ਾਟ ਬਿਹਤਰ ਹੋ ਸਕਦੇ ਸਨ ਚੰਦੇਲਾ
ਤਾਂਬੇ ਦੇ ਤਮਗਾ ਜੇਤੂ ਆਪੂਰਵੀ ਚੰਦੇਲਾ ਨੇ ਕਿਹਾ,'' ਦੇਸ਼ ਦੇ ਲਈ ਇਕ ਹੋਰ ਬਾਰ ਜਿੱਤ ਕੇ ਚੰਗਾ ਲੱਗਾ। ਕੁਝ ਸ਼ਾਟ ਬਿਹਤਰ ਹੋ ਸਕਦੇ ਸਨ ਪਰ ਮੈਂ ਆਪਣੇ ਤਮਗੇ ਤੋਂ ਖੁਸ਼ ਹਾਂ।''