ਮੈਨੂੰ ਕਿਸੇ ਤੋਂ ਡਰ ਨਹੀਂ ਲਗਦਾ, ਸਿਰਫ ਵਿਰਾਟ ਤੋਂ ਲਗਦੈ : ਪੰਤ

03/23/2019 7:09:01 PM

ਨਵੀਂ ਦਿੱਲੀ : ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕਿਸੇ ਵੀ ਗੇਂਦਬਾਜ਼ 'ਤੇ ਛੱਕੇ ਲਾਉਣ ਵਿਚ ਬਹੁਤ ਮਜ਼ਾ ਆਉਂਦਾ ਹੈ ਪਰ ਉਸ ਨੂੰ ਆਪਣੇ ਕਪਤਾਨ ਵਿਰਾਟ ਕੋਹਲੀ ਦੇ ਗੁੱਸੇ ਤੋਂ ਡਰ ਲੱਗਦਾ ਹੈ। ਪੰਤ ਨੇ ਆਪਣੀ ਆਈ. ਪੀ. ਐੱਲ. ਟੀਮ ਦਿੱਲੀ ਕੈਪੀਟਲਸ ਦੀ ਅਧਿਕਾਰਤ ਵੈੱਬਸਾਈਟ 'ਤੇ ਪੋਸਟ ਕੀਤੀ ਇਕ ਵੀਡੀਓ ਵਿਚ ਕਿਹਾ, ''ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਹੈ ਪਰ ਵਿਰਾਟ ਭਰਾ ਦੇ ਗੁੱਸੇ ਤੋਂ ਡਰ ਲੱਗਦਾ ਹੈ ਪਰ ਜੇਕਰ ਤੁਸੀਂ ਸਹੀ ਕਰ ਰਹੇ ਹੋ ਤਾਂ ਉਹ ਗੁੱਸੇ ਕਿਉਂ ਹੋਵੇਗਾ ਪਰ ਜੇਕਰ ਤੁਸੀਂ ਗਲਤੀਆਂ ਕਰਦੇ ਹੋ ਅਤੇ ਕੋਈ ਗੁੱਸੇ ਹੁੰਦਾ ਹੈ ਤਾਂ ਚੰਗਾ ਹੈ ਕਿਉਂਕਿ ਤੁਹਾਨੂੰ ਗਲਤੀਆਂ ਤੋਂ ਹੀ ਕੁਝ ਸਿੱਖਣ ਨੂੰ ਮਿਲਦਾ ਹੈ।'' ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਪੰਤ 'ਤੇ ਆਸਟਰੇਲੀਆ ਵਿਰੁੱਧ ਸੀਰੀਜ਼ ਦੇ ਚੌਥੇ ਵਨ ਡੇ ਵਿਚ ਵਿਰਾਟ ਉਸ ਸਮੇਂ ਭੜਕ ਗਿਆ ਸੀ, ਜਦੋਂ ਪੰਤ ਨੇ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਸਟੰਪਿੰਗ ਕਰਨ ਦੀ ਕੋਸ਼ਿਸ਼ ਵਿਚ ਸਿੰਗਲ ਦੌੜ ਦੇ ਦਿੱਤੀ ਸੀ।