ਜਿੱਥੋ ਛੱਡਿਆ, ਫਿਰ ਉੱਥੋ ਹੀ ਸ਼ੁਰੂ ਕਰ ਸਕਦਾ ਹਾਂ : ਕੋਹਲੀ

05/10/2020 12:59:28 AM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਮਾਨਸਿਕ ਰੂਪ ਨਾਲ ਤਰੋਤਾਜ਼ਾ ਹਨ ਤੇ ਇਸ ਨਾਲ ਉਸ ਨੂੰ ਆਤਮਵਿਸ਼ਵਾਸ ਮਿਲਦਾ ਹੈ ਕਿ ਕੋਰੋਨਾ ਵਾਇਰਸ ਦੇ ਬਾਅਦ ਜਦੋ ਵੀ ਕ੍ਰਿਕਟ ਸ਼ੁਰੂ ਹੋਵੇਗੀ, ਉਹ ਉਸੇ ਜਗ੍ਹਾ ਤੋਂ ਸ਼ੁਰੂ ਕਰ ਸਕਣਗੇ ਜਿੱਥੋ ਛੱਡਿਆ ਸੀ। ਕੋਰੋਨਾ ਮਹਾਮਾਰੀ ਦੇ ਕਾਰਨ ਦੁਨੀਆ ਭਰ ’ਚ ਕ੍ਰਿਕਟ ਬੰਦ ਹੈ। ਕੋਹਲੀ ਨੇ ਕਿਹਾ ਕਿ ਉਹ ਖੁਦ ਨੂੰ ਸਰੀਰਿਕ ਰੂਪ ਨਾਲ ਫਿੱਟ ਤਾਂ ਰੱਖਦੇ ਹਨ ਪਰ ਉਸਦਾ ਮੁੱਖ ਫੋਕਸ ਖੇਡ ਦੇ ਮਾਨਸਿਕ ਪਹਿਲੂ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁੱਕਰ ਹੈ ਕਿ ਮੇਰੇ ਘਰ ’ਚ ਜਿਮ ਹੈ ਤੇ ਮੈਂ ਅਭਿਆਸ ਕਰ ਰਿਹਾ ਹਾਂ। ਮੈਂ ਉਨ੍ਹਾਂ ’ਚੋਂ ਹਾਂ ਜਿਨ੍ਹਾ ਦਾ ਫੋਕਸ ਮਾਨਸਿਕ ਪਹਿਲੂ ’ਤੇ ਰਹਿੰਦਾ ਹੈ। ਮੈਂ ਨੈੱਟ ’ਤੇ ਘੰਟੇ ਅਭਿਆਸ ਕਰਨ ’ਤੇ ਫੋਕਸ ਨਹੀਂ ਕਰਦਾ ਹਾਂ। 
ਕੋਹਲੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਕ ਵਾਰ ਮਾਨਸਿਕ ਰੂਪ ਨਾਲ ਤਰੋਤਾਜ਼ਾ  ਹੋਣ ’ਤੇ ਮੈਂ ਉਸੇ ਜਗ੍ਹਾ ਤੋਂ ਸ਼ੁਰੂ ਕਰ ਸਕਾਂਗਾ ਜਿੱਥੋ ਛੱਡਿਆ ਸੀ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸ਼ੁਰੂਆਤੀ ਦਿਨਾਂ ’ਚ ਮੌਜੂਦਾ ਸਥਿਤੀ ਨਾਲ ਨਜਿੱਠਣਾ ਆਸਾਨ ਨਹੀਂ ਸੀ। ਸ਼ੁਰੂ ’ਚ ਇਹ ਔਖਾ ਸੀ ਪਰ ਚੀਜ਼ਾਂ ਨੂੰ ਦੂਜੇ ਨਜਰੀਏ ਨਾਲ ਦੇਖਣ ਲੱਗੋ ਤਾਂ ਸਮੇਂ ਦੇ ਨਾਲ-ਨਾਲ ਤੁਹਾਨੂੰ ਪਤਾ ਚੱਲਦਾ ਹੈ ਕਿ ਇਹ ਤੁਹਾਡੇ ਕਾਬੂ ’ਚ ਨਹੀਂ ਹੈ।

Gurdeep Singh

This news is Content Editor Gurdeep Singh