ਮੈਨੂੰ ਗੇਂਦਬਾਜ਼ੀ ਆਲਰਾਊਂਡਰ ਕਿਹਾ ਜਾ ਸਕਦੈ : ਸ਼ਾਰਦੁਲ

01/22/2021 8:29:27 PM

ਮੁੰਬਈ– ਸ਼ਾਰਦੁਲ ਠਾਕੁਰ ਨੇ 2 ਸਾਲ ਪਹਿਲਾਂ ਡੈਬਿਊ ਤੋਂ ਬਾਅਦ ਹੁਣ ਅਸਲੀ ਡੈਬਿਊ ਕੀਤਾ ਹੈ ਤੇ ਇਸ ਕ੍ਰਿਕਟਰ ਨੇ ਕਿਹਾ ਕਿ ਬ੍ਰਿਸਬੇਨ ਵਿਚ ਆਸਟਰੇਲੀਆ ਵਿਰੁੱਧ ਟੈਸਟ ਜਿੱਤ ਵਿਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਉਸ ਨੂੰ ਸਿਰਫ ਇਕ ਤੇਜ਼ ਗੇਂਦਬਾਜ਼ ਨਾਲ ਗੇਂਦਬਾਜ਼ੀ ਆਲਰਾਊਂਡਰ ਦਾ ਸਫਰ ਤੈਅ ਕੀਤਾ। ਸ਼ਾਰਦੁਲ ਨੇ ਮੈਚ ਵਿਚ 7 ਵਿਕਟਾਂ ਲਈਆਂ ਜਦਕਿ ਉਹ ਭਾਰਤ ਦੀ ਪਹਿਲੀ ਪਾਰੀ ਵਿਚ 8ਵੇਂ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ 67 ਦੌੜਾਂ ਦੇ ਨਾਲ ਚੋਟੀ ਦਾ ਸਕੋਰਰ ਵੀ ਰਿਹਾ। ਉਸ ਨੇ ਵਾਸ਼ਿੰਗਟਨ ਸੁੰਦਰ ਦੇ ਨਾਲ 123 ਦੌੜਾਂ ਦੀ ਸਾਂਝੇਦਾਰੀ ਕਰਕੇ ਮਹਿਮਾਨ ਟੀਮ ਨੂੰ ਮੁਸ਼ਕਿਲ ਤੋਂ ਉਭਾਰਿਆ। 


ਟੀਮ ਇੰਡੀਆ ਅੰਤ 3 ਵਿਕਟਾਂ ਨਾਲ ਮੈਚ ਜਿੱਤਣ ਵਿਚ ਸਫਲ ਰਹੀ। ਸ਼ਾਰਦੁਲ ਨੇ 2018 ਵਿਚ ਡੈਬਿਊ ਕੀਤਾ ਸੀ ਪਰ ਉਹ ਸੱਟ ਦੇ ਕਾਰਣ ਸਿਰਫ 10 ਗੇਂਦਾਂ ਹੀ ਸੁੱਟ ਸਕਿਆ ਸੀ। ਪਹਿਲੀ ਸ਼੍ਰੇਣੀ ਵਿਚ 7 ਅਰਧ ਸੈਂਕੜੇ ਲਾਉਣ ਵਾਲੇ ਸ਼ਾਰਦੁਲ ਨੇ ਪਾਲਘਰ ਜ਼ਿਲੇ 'ਚ ਪਹੁੰਚਣ ’ਤੇ ਕਿਹਾ, ‘‘ਹਾਂ, ਮੈਨੂੰ ਗੇਂਦਬਾਜ਼ੀ ਆਲਰਾਊਂਡਰ ਕਿਹਾ ਜਾ ਸਕਦਾ ਹੈ। ਮੇਰੇ ਕੋਲ ਬੱਲੇਬਾਜ਼ੀ ਕਰਨ ਦੀ ਸਮਰੱਥਾ ਹੈ ਤੇ ਇੱਥੋਂ ਤਕ ਕਿ ਭਵਿੱਖ ਵਿਚ ਮੈਨੂੰ ਜਦੋਂ ਵੀ ਬੱਲੇਬਾਜ਼ੀ ਦਾ ਮੌਕਾ ਮਿਲੇਗਾ ਤਾਂ ਮੈਂ ਟੀਮ ਦੇ ਸਕੋਰ ਵਿਚ ਉਪਯੋਗੀ ਯੋਗਦਾਨ ਦੇਵਾਂਗਾ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh