SRH v PBKS : ਪੰਜਾਬ ਦੇ ਸਮੀਕਰਣ ਵਿਗਾੜਨ ਦੀ ਕੋਸ਼ਿਸ਼ ਕਰੇਗਾ ਹੈਦਰਾਬਾਦ

09/25/2021 3:29:16 AM

ਸ਼ਾਰਜਾਹ- ਪਲੇਅ ਆਫ ਦੀ ਦੌੜ ਵਿਚੋਂ ਲਗਭਗ ਬਾਹਰ ਹੋ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਹੁਣ ਕੁਝ ਟੀਮਾਂ ਦੇ ਸਮੀਕਰਣ ਵਿਗਾੜਨ ਦੀ ਕੋਸ਼ਿਸ਼ ਕਰੇਗੀ ਤੇ ਇਸ ਵਿਚ ਉਸਦੇ ਪਹਿਲੇ ਨਿਸ਼ਾਨੇ 'ਤੇ ਪੰਜਾਬ ਕਿੰਗਜ਼ ਦੀ ਟੀਮ ਹੋਵੇਗੀ, ਜਿਸ ਵਿਰੁੱਧ ਉਸ ਨੂੰ ਸ਼ਨੀਵਾਰ ਨੂੰ ਇੱਥੇ ਮੈਚ ਖੇਡਣਾ ਹੈ। ਹੈਰਦਾਬਾਦ ਨੂੰ ਬੁੱਧਵਾਰ ਨੂੰ ਦਿੱਲੀ ਕੈਪੀਟਲਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਹੜੀ ਉਸਦੀ 8 ਮੈਚਾਂ ਵਿਚੋਂ 7ਵੀਂ ਹਾਰ ਹੈ।

ਇਹ ਖ਼ਬਰ ਪੜ੍ਹੋ- ਅਮਰੀਕਾ : ਕਰੋਗਰ ਸਟੋਰ 'ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ


ਉਸਦੇ ਸਿਰਫ 2 ਅੰਕ ਹਨ ਅਤੇ ਉਬ8 ਟੀਮਾਂ ਵਿਚਾਲੇ ਸਭ ਤੋਂ ਹੇਠਲੇ ਸਥਾਨ 'ਤੇ ਹੈ। ਪੰਜਾਬ ਨੂੰ ਦੂਜੇ ਪਾਸੇ ਜਿੱਤ ਦੀ ਸਥਿਤੀ ਵਿਚ ਹੋਣ ਦੇ ਬਾਵਜੂਦ ਹਾਰ ਤੋਂ ਬਚਣਾ ਪਵੇਗਾ। ਰਾਜਸਥਾਨ ਰਾਇਲਜ਼ ਵਿਰੁੱਧ ਪਿਛਲੇ ਮੈਚ ਵਿਟ ਟੀਮ ਦੀ ਜਿੱਤ ਲੈਅ ਲੱਗ ਰਹੀ ਸੀ ਪਰ ਆਖਿਰ ਵਿਚ ਉਸ ਨੇ 2 ਦੌੜਾਂ ਨਾਲ ਇਹ ਮੁਕਾਬਲਾ ਗੁਆ ਦਿੱਤਾ। ਟੀਮ ਨੂੰ ਇਸ ਤੋਂ ਮੁਕਤੀ ਪਾਉਣ ਦੀ ਲੋੜ ਹੈ। ਪੰਜਾਬ ਦੇ 9 ਮੈਚਾਂ ਵਿਚੋਂ 6 ਅੰਕ ਹਨ ਤੇ ਉਹ 7ਵੇਂ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ-  ਆਸਟਰੇਲੀਆ ਨੇ ਭਾਰਤ 'ਤੇ ਦਰਜ ਕੀਤੀ ਰੋਮਾਂਚਕ ਜਿੱਤ, ਸੀਰੀਜ਼ ਨੂੰ ਕੀਤਾ ਆਪਣੇ ਨਾਂ

ਪਲੇਇੰਗ ਇਲੈਵਨ-

ਪੰਜਾਬ ਕਿੰਗਜ਼ : ਕੇ.ਐਲ .ਰਾਹੁਲ (ਡਬਲਯੂ/ਸੀ), ਮਯੰਕ ਅਗਰਵਾਲ, ਏਡਨ ਮਾਰਕਰਮ, ਨਿਕੋਲਸ ਪੂਰਨ, ਦੀਪਕ ਹੁੱਡਾ, ਫੈਬੀਅਨ ਐਲਨ, ਆਦਿਲ ਰਾਸ਼ਿਦ, ਹਰਪ੍ਰੀਤ ਬਰਾੜ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਈਸ਼ਾਨ ਪੋਰਲ।

ਸਨਰਾਈਜ਼ਰਜ਼ ਹੈਦਰਾਬਾਦ : ਡੇਵਿਡ ਵਾਰਨਰ, ਰਿਧੀਮਾਨ ਸਾਹਾ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਮਨੀਸ਼ ਪਾਂਡੇ, ਜੇਸਨ ਹੋਲਡਰ, ਅਬਦੁਲ ਸਮਦ, ਕੇਦਾਰ ਜਾਧਵ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਸੰਦੀਪ ਸ਼ਰਮਾ, ਖਲੀਲ ਅਹਿਮਦ।
 

Gurdeep Singh

This news is Content Editor Gurdeep Singh