ਖੇਡ ਮੈਦਾਨ 'ਚ ਫੁੱਟਬਾਲ ਪ੍ਰਸ਼ੰਸਕਾਂ ਨੂੰ ਆਉਣ ਦੀ ਮਨਜ਼ੂਰੀ ਦੇਵੇਗਾ ਹੰਗਰੀ

05/28/2020 5:37:44 PM

ਬੁਡਾਪੇਸਟ : ਹੰਗਰੀ ਸਾਕਰ ਮਹਾਸੰਘ ਨੇ ਕਿਹਾ ਕਿ ਦੇਸ਼ ਵਿਚ ਇਕ ਵਾਰ ਫੁੱਟਬਾਲ ਮੈਚ ਖੇਡ ਮੈਦਾਨ ਵਿਚ ਦਰਸ਼ਕਾਂ ਦੀ ਮੌਜੂਦਗੀ ਵਿਚ ਹੋ ਸਕਦੇ ਹਨ। ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਇਸ ਬਦਲ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਸਬੰਧੀ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਮਹਾਸੰਘ ਨੇ ਇਹ ਐਲਾਨ ਕੀਤਾ। ਆਯੋਜਕਾਂ ਨੂੰ ਹਰੇਕ ਭਰੀ ਸੀਟ ਵਿਚਾਲੇ 3 ਸੀਟਾਂ ਖਾਲੀ ਰੱਖਣੀਆਂ ਹੋਣਗੀਆਂ ਅਤੇ ਕੋਈ ਵੀ ਪ੍ਰਸ਼ੰਸਕ ਇਕ ਦੂਜੇ ਤੋਂ ਠੀਕ ਅੱਗੇ-ਪਿੱਛੇ ਨਹੀਂ ਬੈਠ ਸਕੇਗਾ। ਮੈਦਾਨ ਅਤੇ ਇਸ ਦੇ ਆਲੇ-ਦੁਆਲੇ ਮੌਜੂਦ ਖਿਡਾਰੀਆਂ ਅਤੇ ਜ਼ਰੂਰੀ ਕਾਮਿਆਂ ਦਾ ਹਾਲ ਹੀ ਵਿਚ ਹੋਈ ਜਾਂਚ ਵਿਚ ਨੈਗੇਟਿਵ ਪਾਇਆ ਜਾਣਾ ਜ਼ਰੂਰੀ ਹੈ। ਮਹਾਸੰਘ ਨੇ ਕਿਹਾ ਕਿ ਕਲੱਬ ਖੁਦ ਫ਼ੈਸਲੇ ਕਰ ਸਕਦੇ ਹਨ ਕਿ ਉਹ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣਾ ਚਾਹੁੰਦੇ ਹਨ ਜਾਂ ਉਨ੍ਹਾਂ ਦੀ ਗੈਰ ਹਾਜ਼ਰੀ 'ਚ। ਅਗਲੇ ਬੁੱਧਵਾਰ ਨੂੰ ਬੁਡਾਪੇਸਟ ਹੋਨਵੇਟ ਅਤੇ ਮੇਜੋਕੋਵੇਸਡ ਜੋਰੀ ਵਿਚਾਲੇ ਬੁਡਾਪੇਸਟ ਦੇ ਫੇਰੇਂਕ ਪੁਸਕਾਸ ਖੇਡ ਮੈਦਾਨ ਵਿਚ ਹੋਣ ਵਾਲੇ ਹੰਗੇਰਿਅਨ ਕੱਪ ਦੇ ਫਾਈਨਲ ਦੀਆਂ ਟਿਕਟਾਂ ਜਲਦੀ ਹੀ ਆਨਲਾਈਨ ਮਿਲ ਸਕਣਗੀਆਂ।

Ranjit

This news is Content Editor Ranjit