ਫੀਡੇ ਮਹਿਲਾ ਗ੍ਰਾਂ. ਪ੍ਰੀ. ''ਚ ਹੰਪੀ ਸਾਂਝੀ ਬੜ੍ਹਤ ''ਤੇ ਕਾਇਮ

12/11/2019 10:53:16 PM

ਮੋਨਾਕੋ (ਨਿਕਲੇਸ਼ ਜੈਨ)— ਫੀਡੇ ਮਹਿਲਾ ਗ੍ਰਾਂ. ਪ੍ਰੀ. ਵਿਚ ਇਕ ਦਿਨ ਦੇ ਆਰਾਮ ਤੋਂ ਬਾਅਦ 7ਵੇਂ ਰਾਊਂਡ ਕੋਨੇਰੂ ਹੰਪੀ ਨੇ ਜ਼ੋਰਦਾਰ ਜਿੱਤ ਦੇ ਨਾਲ ਪ੍ਰਤੀਯੋਗਿਤਾ ਦੇ ਦੂਜੇ ਹਿੱਸੇ ਦੀ ਸ਼ੁਰੂਆਤ ਕੀਤੀ। ਹੰਪੀ ਨੇ ਚੀਨ ਦੀ ਜਹੀਓ ਝੂਏ ਖਿਲਾਫ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਵਜ਼ੀਰ ਦੇ ਪਿਆਦੇ ਨੂੰ 2 ਘਰ ਚੱਲ ਕੇ ਖੇਡ ਦੀ ਸ਼ੁਰੂਆਤ ਕੀਤੀ। ਖੇਡ ਦੇ ਮੱਧ ਵਿਚ ਹੰਪੀ ਦੀ ਸਥਿਤੀ ਕਮਜ਼ੋਰ ਪੈਣ ਲੱਗੀ ਸੀ ਪਰ ਸੰਤੁਲਿਤ ਬਚਾਅ ਕਰਦੇ ਹੋਏ ਉਸ ਨੇ ਵਾਪਸੀ ਕੀਤੀ ਅਤੇ 74 ਚਾਲਾਂ ਵਿਚ ਜਿੱਤ ਦਰਜ ਕੀਤੀ। ਭਾਰਤ ਦੀ ਹਰਿਕਾ ਦ੍ਰੋਣਾਵੱਲੀ ਨੇ ਯੂਕ੍ਰੇਨ ਦੀ ਅੰਨਾ ਮੁਜਯਚੂਕ ਨਾਲ ਡਰਾਅ ਖੇਡਿਆ।

Gurdeep Singh

This news is Content Editor Gurdeep Singh