ਹਾਰਦਿਕ ਨੇ ਤਾਜ਼ਾ ਕੀਤੀਆਂ ਬਚਪਨ ਦੀਆਂ ਯਾਦਾਂ, ਕਿਹਾ ਵਾਲਾਂ ਨੂੰ ਲੈ ਕੇ ਕੋਚ ਤੇ ਮਾਂ ਨੂੰ ਬੋਲਦਾ ਸੀ ਝੂਠ

05/12/2018 4:25:41 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਹਾਰਦਿਕ ਪੰਡਯਾ ਬਚਪਨ 'ਚ ਆਪਣੇ ਵਾਲਾਂ ਨੂੰ ਕਲਰ ਕਰਾਉਣ ਦੇ ਬਹੁਤ ਸ਼ੌਕੀਨ ਸਨ ਅਤੇ ਇਸਦੇ ਲਈ ਉਨ੍ਹਾਂ ਨੇ ਆਪਣੇ ਕੋਚ ਅਤੇ ਮੰਮੀ ਨੂੰ ਬਹਾਨੇ ਵੀ ਬਣਾਉਂਦੇ ਪੈਂਦੇ ਸਨ। ਹਾਰਦਿਕ ਆਪਣੇ ਵਾਲਾਂ ਦੇ ਸਟਾਈਲ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦਾ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 11ਵੇਂ ਸੈਸ਼ਨ 'ਚ ਉਹ ਅਲੱਗ ਹੀ ਅੰਦਾਜ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਸ਼ੌਕ ਸ਼ੁਰੂ ਤੋ ਹੀ ਸੀ ਜਿਸਦਾ ਉਨ੍ਹਾਂ ਨੇ ਹੁਣ ਖੁਲਾਸਾ ਕੀਤਾ।

ਹਾਰਦਿਕ ਨੇ ਆਈ.ਪੀ.ਐੱਲ. ਦੀ ਟੀਮ ਮੁੰਬਈ ਇੰਡੀਅਨਜ਼ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਇਕ ਵੀਡੀਓ 'ਚ ਆਪਣੇ ਬਚਪਨ ਦੀਆਂ ਯਾਦਾਂ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਵੀਡੀਓ 'ਚ ਕਿਹਾ,' ਮੈਂ ਸ਼ੁਰੂ ਤੋਂ ਹੀ ਅਲੱਗ ਸੀ। 11 ਸਾਲ ਦਾ ਸੀ ਜਦੋਂ ਆਪਣੇ ਵਾਲ ਕਲਰ ਕਰਵਾ ਲਏ ਸੀ। ਇਸਦੇ ਲਈ ਘਰ ਆ ਕੇ ਮੰਮੀ ਤੋਂ ਕੁੱਟ ਵੀ ਖਾਂਦਾ ਸੀ ਅਤੇ ਫਿਰ ਜਾ ਕੇ ਕੁਝ ਹੋਰ ਕਰਵਾ ਆਉਂਦਾ ਸੀ। ਵਾਲਾਂ ਨੂੰ ਲੈ ਕੇ ਕੋਚ ਨੂੰ ਉਲਟੇ ਸਿੱਧੇ ਬਹਾਨੇ ਬਣਾਉਂਦਾ ਸੀ। ਕੋਚ ਜਦੋਂ ਮੈਨੂੰ ਪੁੱਛਦੇ ਸੀ ਕਿ ਇਹ ਕੀ ਹੈ, ਤਾਂ ਮੈਂ ਕਹਿੰਦਾ ਸੀ ਕੀ ਵਾਲ ਕਟਵਾਉਣ ਗਿਆ ਸੀ ਤਾਂ ਕਲਰ ਮੇਰੇ ਉਪਰ ਡਿੱਗ ਗਿਆ ਸੀ।

24 ਸਾਲ ਦੇ ਹਾਰਦਿਕ ਨੇ ਭਾਰਤ ਦੇ ਲਈ ਹੁਣ ਤੱਕ ਛੈ ਟੈਸਟ, 38 ਵਨਡੇਅ ਅਤੇ 30 ਟੀ-30 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਕਿਹਾ, ਮੈਂ ਬਹੁਤ ਜ਼ਿਆਦਾ ਸ਼ੈਤਾਨੀ ਕਰਦਾ ਸੀ। ਲੋਕਾਂ ਨਾਲ ਹਮੇਸ਼ਾ ਲੜਦਾ ਰਹਿੰਦਾ ਸੀ ਅਤੇ ਕਦੀ ਦੋਸਤ ਨਹੀਂ ਬਣਾਉਂਦਾ ਸੀ। ਅਸੀਂ ਦੋਨਾਂ ਭਾਰਵਾਂ (ਵੱਡਾ ਭਰਾ ਕੁਣਾਲ ਪੰਡਯਾ) ਨੇ ਹਮੇਸ਼ਾ ਮੰਮੀ ਨੂੰ ਬਹੁਤ ਪਰੇਸ਼ਾਨ ਕੀਤਾ। ਮੈਂ ਕੁਣਾਲ ਨੂੰ ਵੀ ਬਹੁਤ ਪਰੇਸ਼ਾਨ ਕਰਦਾ ਸੀ। ਮੇਰੀ ਵਜ੍ਹਾ ਨਾਲ ਕੁਣਾਲ ਦੇ ਕਦੀ ਦੋਸਤ ਨਹੀਂ ਬਣਦੇ ਸੀ। ਕਿਉਂਕਿ ਮੈਂ ਜੇਕਰ ਝਗੜਾ ਕਰਦਾ ਸੀ ਤਾਂ ਉਸਨੂੰ ਆਪਣੀ ਦੋਸਤੀ ਤੋੜਨੀ ਪੈਂਦੀ ਸੀ।


ਅਕਤੂਬਰ 2016 'ਚ ਧਰਮਸ਼ਾਲਾ 'ਚ ਨਿਊਜ਼ੀਲੈਂਡ ਦੇ ਖਿਲਾਫ ਵਨਡੇਅ 'ਚ ਪ੍ਰਦਰਸ਼ਨ ਕੀਤਾ ਸੀ, ਜਦਕਿ ਜਨਵਰੀ 2016 'ਚ ਐਡੀਲੇਡ 'ਚ ਅਸਟ੍ਰੇਲੀਆ ਦੇ ਖਿਲਾਫ ਪਹਿਲੀ ਬਾਰ ਟੀ-20 ਇੰਟਰਨੈਸ਼ਨਲ ਮੈਚ 'ਚ ਉਤਰੇ ਸਨ। ਉਨ੍ਹਾਂ ਨੇ ਇਸ ਸਾਲ ਜਨਵਰੀ 'ਚ ਦੱਖਣੀ ਅਫਰੀਕਾ ਦੌਰੇ 'ਤੇ ਆਪਣਾ ਪਹਿਲਾ ਟੈਸਟ ਖੇਡਿਆ ਸੀ।

ਹਾਰਦਿਕ ਨੇ ਕਿਹਾ, ' ਮੈਂ ਅਤੇ ਕੁਣਾਲ wwe ਫਾਈਟ ਖੇਡਦੇ ਸੀ ਅਤੇ ਇਸ ਦੌਰਾਨ ਅਸੀਂ ਕਈ ਸਾਰੇ ਬੈੱਡ ਵੀ ਤੋੜੇ ਹਨ। ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਖੇਡਦੇ-ਖੇਡਦੇ ਅਸੀਂ ਦੋਨੋਂ ਸੱਚੀ 'ਚ ਝਗੜਾ ਕਰ ਲੈਂਦੇ ਸੀ। ਜੋ  ਐਟੀਟਿਊਡ ਲੋਕਾਂ 'ਚ 16-17 ਸਾਲ 'ਚ ਆਉਂਦਾ ਹੈ ਉਹ ਸਾਡੇ ਅੰਦਰ 12 ਸਾਲ 'ਚ ਹੀ ਆ ਗਿਆ ਸੀ। ਹਾਲਾਂਕਿ ਸਮੇਂ ਦੇ ਨਾਲ ਸਿੱਖਿਆ ਕਿ ਗੁੱਸਾ ਹਰ ਚੀਜ਼ ਦਾ ਹੱਲ ਨਹੀਂ ਹੁੰਦਾ ਹੈ। ਗੁੱਸੇ ਨਾਲ ਜਿੰਦਗੀ 'ਚ ਨਕਾਰਾਤਮਕਤਾ ਆਉਂਦੀ ਹੈ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਗੁੱਸੇ ਨਾਲ ਕਿਸੇ ਦਾ ਦਿੱਲ ਨਾ ਟੁੱਟੇ।'