CWC 2019 : ਮੇਜ਼ਬਾਨ ਇੰਗਲੈਂਡ ''ਤੇ ਮੰਡਰਾਇਆ ਬਾਹਰ ਹੋਣ ਦਾ ਖਤਰਾ, ਸਾਹਮਣੇ ਆਈ ਇਹ ਵਜ੍ਹਾ

06/23/2019 12:59:50 PM

ਜੈਪੁਰ : ਵਰਲਡ ਕੱਪ ਵਿਚ ਬੀਤੇ ਦਿਨੀ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਸ਼੍ਰੀਲੰਕਾ ਨੇ ਮੇਜ਼ਬਾਨ ਇੰਗਲੈਂਡ ਨੂੰ ਹਰਾਇਆ। ਇੰਗਲੈਂਡ ਵਰਲਡ ਕੱਪ ਵਿਚ ਵਨ ਡੇ ਰੈਂਕਿੰਗ ਦੀ ਨੰਬਰ ਇਕ ਟੀਮ ਹੈ ਅਤੇ ਉਸਦੇ ਸ਼੍ਰੀਲੰਕਾ ਹੱਥੋਂ ਹਾਰਨ ਦੇ ਬਾਅਦ ਕਈ ਸਵਾਲ ਖੜੇ ਹੋ ਗਏ ਹਨ। ਦਰਅਸਲ ਮੌਜੂਦਾ ਵਰਲਡ ਕੱਪ ਵਿਚ ਵੈਸੇ ਇੰਗਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ ਸੀ ਪਰ ਉਸ ਤੋਂ ਬਾਅਦ ਉਸ ਨੇ ਪਾਕਿਸਤਾਨ ਖਿਲਾਫ ਮੁਕਾਬਲੇ ਗਵਾਇਆ ਅਤੇ ਹੁਣ ਸ਼੍ਰੀਲੰਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਵਰਤਮਾਨ ਵਿਚ ਇੰਗਲੈਂਡ ਨੇ ਆਪਮੇ 6 ਮੁਕਾਬਲੇ ਖੇਡੇ ਹਨ ਜਿਸ ਵਿਚੋਂ ਉਸਨੇ 4 ਵਿਚ ਜਿੱਤ ਦਰਜ ਕੀਤੀ ਹੈ ਜਦਕਿ 2 ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਜੇਕਰ ਉਹ ਅੱਗੇ ਵੀ ਮੁਕਾਬਲੇ ਹਾਰਦੀ ਹੈ ਤਾਂ ਵਰਲਡ ਕੱਪ ਤੋਂ ਬਾਹਰ ਹੋ ਸਕਦੀ ਹੈ। ਦਰਅਸਲ ਇੰਗਲੈਂਡ ਨੂੰ ਜੋ ਆਪਣੇ ਬਾਕੀ 3 ਮੁਕਾਬਲੇ ਖੇਡਣੇ ਹਨ ਉਹ ਮਜ਼ਬੂਤ ਟੀਮਾਂ ਕਿਲਾਫ ਹਨ। ਇਗਲੈਂਡ ਨੂੰ ਆਪਣੇ ਅਗਲੇ ਮੁਕਾਬਲੇ ਆਸਟਰੇਲੀਆ, ਭਾਰਤਅ ਅਤੇ ਨਿਊਜ਼ੀਲੈਂਡ ਨਾਲ ਖੇਡਣੇ ਹਨ। ਇਸ ਲਈ ਇੰਗਲੈਂਡ ਲਈ ਜਿੱਤ ਇੰਨੀ ਆਸਾਨ ਨਹੀਂ ਹੋਵੇਗੀ। ਆਸਟਰੇਲੀਆ, ਭਾਰਤ ਜਾਂ ਨਿਊਜ਼ੀਲੈਂਡ ਤਿਨੋ ਟੀਮਾਂ ਜ਼ਬਰਦਸਤ ਫਾਰਮ ਵਿਚ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਇੰਗਲੈਂਡ ਇਨ੍ਹਾਂ ਟੀਮਾਂ ਨਾਲ ਮੁਕਾਬਲਾ ਕਿਵੇਂ ਕਰਦੀ ਹੈ। 1992 ਤੋਂ ਬਾਅਦ ਵਰਲਡ ਕੱਪ ਵਿਚ ਇੰਗਲੈਂਡ ਨੇ ਇਨ੍ਹਾਂ ਟੀਮਾਂ ਖਿਲਾਫ ਕਰੀਬ 10 ਮੁਕਾਬਲੇ ਗੁਆਏ ਹਨ। ਇੰਗਲੈਂਡ ਨੂੰ ਜੇਕਰ ਸੈਮੀਫਾਈਨਲ ਵਿਚ ਪਹੁੰਚਣਾ ਹੈ ਤਾਂ  ਇਨ੍ਹਾਂ ਟੀਮਾਂ ਖਿਲਾਫ ਵੱਡੀ ਜਿੱਤ ਦਰਜ ਕਰਨੀ ਹੋਵੇਗੀ।