ਹਨੀ ਬੈਸੋਇਆ ਚੀਨ ''ਚ ਗੋਲਫ ਟੂਰਨਾਮੈਂਟ ''ਚ ਦੂਜੇ ਸਥਾਨ ''ਤੇ

05/18/2018 11:55:42 AM

ਹੇਨਾਨ (ਚੀਨ)— ਹਨੀ ਬੈਸੋਇਆ ਨੇ ਵੀਰਵਾਰ ਨੂੰ ਇੱਥੇ ਪਹਿਲੇ ਦੌਰ 'ਚ ਪੰਜ ਅੰਡਰ 67 ਦਾ ਕਾਰਡ ਖੇਡਿਆ ਜਿਸ ਨਾਲ ਉਹ ਏਸ਼ੀਆ ਪੈਸੇਫਿਕ ਕਲਾਸਿਕ ਗੋਲਫ ਟੂਰਨਾਮੈਂਟ 'ਚ ਸੰਯੁਕਤ ਦੂਜੇ ਸਥਾਨ 'ਤੇ ਹਨ।

ਭਾਰਤੀ ਗੋਲਫ 'ਚ ਸਭ ਤੋਂ ਯੁਵਾ ਸਟਾਰ 'ਚੋਂ ਇਕ ਬੈਸੋਇਆ ਨੇ 6 ਬਰਡੀ ਬਣਾਈ ਅਤੇ ਇਸ ਵਿਚਾਲੇ ਸਿਰਫ ਇਕ ਬੋਗੀ ਕੀਤੀ। ਉਨ੍ਹਾਂ ਨੇ ਛੇਵੇਂ ਹੋਲ ਵਿਚਾਲੇ ਲਗਾਤਾਰ ਪੰਜ ਬਰਡੀ ਬਣਾਈ ਸੀ। ਉਹ 11 ਹੋਰ ਖਿਡਾਰੀਆਂ ਦੇ ਨਾਲ ਸਾਂਝੇ ਦੂਜੇ ਸਥਾਨ 'ਤੇ ਹਨ। ਹੋਰਨਾਂ ਭਾਰਤੀਆਂ 'ਚ ਐੱਸ. ਚਿੱਕਾਰੰਗੱਪਾ (72) ਸੰਯੁਕਤ 57ਵੇਂ ਸਥਾਨ 'ਤੇ ਹਨ। ਵਿਰਾਜ ਮਾਦੱਪਾ (76) ਅਤੇ ਹਿੰਮਤ ਰਾਏ (78) ਦਾ ਪ੍ਰਦਰਸ਼ਨ ਪਹਿਲੇ ਦੌਰ 'ਚ ਨਿਰਾਸ਼ਾਜਨਕ ਰਿਹਾ।