ਹਾਕੀ ਵਰਲਡ ਕੱਪ: ਭੁਵਨੇਸ਼ਵਰ ਪਹੁੰਚੀ ਆਇਰਲੈਂਡ ਦੀ ਟੀਮ

11/26/2018 1:34:20 PM

ਨਵੀਂ ਦਿੱਲੀ— ਖਿਤਾਬ ਦੇ ਮੁੱਖ ਦਾਅਵੇਦਾਰਾਂ 'ਚ ਸ਼ਾਮਲ ਜਰਮਨੀ ਖਿਤਾਬੀ ਜਿੱਤ ਦੋਹਰਾਉਣ ਦੀ ਉਮੀਦ ਨਾਲ ਆਗਾਮੀ ਪੁਰਸ਼ ਹਾਕੀ ਵਰਲਡ ਕੱਪ ਲਈ ਐਤਵਾਰ ਨੂੰ ਭੁਵਨੇਸ਼ਵਰ ਪਹੁੰਚੀ। ਜਰਮਨੀ ਪਿਛਲੇ ਸਾਲ ਹਾਕੀ ਵਰਲਡ ਲੀਗ ਫਾਈਨਲ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਇਆ ਸੀ, ਜਿੱਥੇ ਉਸਨੇ ਕਾਂਸੀ ਦੇ ਮੈਚ 'ਚ ਭਾਰਤ ਨੂੰ ਹਰਾਉਣਾ ਪਿਆ ਸੀ। ਪਰ 28 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਟੂਰਨਾਮੈਂਟ 'ਚ ਉਸਨੂੰ ਤਰਜੀਹ ਦਿੱਤੀ ਗਈ ਹੈ।

ਟੀਮ ਦੇ ਆਗਮਨ ਤੇ ਕਪਤਾਨ ਫਲੋਰਿਨ ਫੁਕਸ ਨੇ ਕਿਹਾ,' ਫਿਰ ਤੋਂ ਇੱਥੇ ਪਹੁੰਚ ਕੇ ਚੰਗਾ ਲੱਗ ਰਿਹਾ ਹੈ। ਅਸੀਂ ਦੋ ਵਾਰ ਇਥੇ ਖੇਡ ਚੁੱਕੇ ਹਾਂ ਅਤੇ ਦਰਸ਼ਕ ਲਾਜਵਾਬ ਹਨ। ਅਸੀਂ ਇੱਥੇ ਕੁਝ ਖਾਸ ਹਾਸਲ ਕਰਨ ਲਈ ਆਏ ਹਾਂ ਅਤੇ ਸਾਡੀ ਟੀਮ ਅਜਿਹਾ ਕਰਨ 'ਚ ਸਮਰੱਥ ਹੈ। ' ਜਰਮਨੀ ਦੀ ਟੀਮ ਪਾਕਿਸਤਾਨ, ਮਲੇਸ਼ੀਆ ਅਤੇ ਨੀਦਰਲੈਂਡ ਨਾਲ ਪੂਲ ਡੀ 'ਚ ਹੈ। ਆਇਰਲੈਂਡ ਦੀ ਟੀਮ ਵੀ ਐਤਵਾਰ ਦੀ ਸ਼ਾਮ ਇੱਥੇ ਪਹੁੰਚੀ। ਉਹ ਆਸਟ੍ਰੇਲੀਆ, ਇੰਗਲੈਂਡ ਅਤੇ ਚੀਨ ਨਾਲ ਪੂਲ ਬੀ 'ਚ ਹੈ।

suman saroa

This news is Content Editor suman saroa