ਟਿਕਟਾਂ ਲਈ ਰਾਤ ਭਾਰ ਲਾਈਨਾਂ ਲਗੇ ਰਹੇ ਪ੍ਰਸ਼ੰਸਕਾਂ ਦੇ ਸਵੇਰੇ ਵਰ੍ਹੀਆਂ ਡਾਂਗਾਂ

11/15/2018 4:53:03 PM

ਨਵੀਂ ਦਿੱਲੀ— ਇਸੇ ਮਹੀਨੇ ਓਡੀਸ਼ਾ 'ਚ ਮੇਨਸ ਹਾਕੀ ਵਰਲਡ ਕੱਪ ਹੋਣ ਵਾਲਾ ਹੈ। ਜਿਸਨੂੰ ਲੈ ਕੇ ਓਡੀਸ਼ਾ ਸਮੇਤ ਪੂਰੇ ਦੇਸ਼ 'ਚ ਉਤਸ਼ਾਹ ਹੈ। ਉਦਘਾਟਨ ਸਮਾਰੋਹ 27 ਨਵੰਬਰ ਨੂੰ ਕਲਿੰਗਾ ਸਟੇਡੀਅਮ 'ਚ ਆਯੋਜਿਤ ਹੋਵੇਗਾ ਅਤੇ ਹਰ ਕੋਈ ਇਸ ਦਿਨ ਦਾ ਗਵਾਹ ਬਣਨਾ ਚਾਹੁੰਦਾ ਹੈ, ਜਿਸਨੂੰ ਲੈ ਕੇ ਸਟੇਡੀਅਮ ਤੋਂ ਬਾਹਰ ਟਿਕਟ ਕਾਊਂਟਰ 'ਤੇ ਲੰਬੀ ਕਤਾਰ ਲੱਗੀ ਹੈ, ਪਰ ਗੱਲ ਵੀਰਵਾਰ ਦੀ ਸਵੇਰ ਉਸ ਸਮੇਂ ਬਿਗੜ ਗਈ। ਜਦੋਂ ਪ੍ਰਸ਼ੰਸਕਾਂ ਨੇ ਉਦਾਘਟਨ ਸਮਾਰੋਹ ਦੀ ਟਿਕਟ ਨਾ ਮਿਲਣ 'ਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਜਿਸਦੇ ਜਵਾਬ 'ਚ ਪੁਲਸ ਨੂੰ ਡਾਂਗਾਂ ਚਲਾਉਣੀਆਂ ਪਈਆਂ।

ਦਰਅਸਲ ਬੀਤੀ ਰਾਤ ਆਯੋਜਕਾਂ ਨੇ ਦੱਸਿਆ ਸੀ ਕਿ ਵੀਰਵਾਰ ਤੋਂ ਉਦਾਘਟਨ ਸਮਾਰੋਹ ਦੇ ਟਿਕਟ ਵੇਚੇ ਜਾਣਗੇ। ਜਿਸ ਵਜ੍ਹਾ ਨਾਲ ਬੀਤੀ ਰਾਤ ਤੋਂ ਹੀ ਟਿਕਟ ਕਾਊਂਟਰ ਦੇ ਬਾਹਰ ਲੰਮੀ ਲਾਈਨ ਲੱਗ ਗਈ। ਪਰੇਸ਼ਾਨੀ ਉਦੋਂ ਖੜੀ ਹੋਈ ਜਦੋਂ ਆਯੋਜਕਾਂ ਨੇ ਟਿਕਟ ਨਾ ਹੋਣ ਦਾ ਨੋਟਿਸ ਲਗਾ ਦਿੱਤਾ।
 

ਇਸ ਤੋਂ ਬਾਅਦ ਗੁੱਸੇ 'ਚ ਭੀੜ ਨੇ ਗੇਟ ਨੰਬਰ 9 'ਤੇ ਬੈਰੀਕੇਡ ਤੋੜੇ, ਟਿਕਟ ਕਾਊਂਟਰ 'ਚ ਭੰਨਤੋੜ ਕੀਤੀ। ਜਦੋਂ ਹਾਲਾਤ 'ਤੇ ਕਾਬੂ ਨਾ ਰਿਹਾ ਤਾਂ ਪੁਲਸ ਨੂੰ ਡਾਂਗਾਂ ਚਲਾਉਣੀਆਂ ਪਾਈਆਂ।

ਖਬਰਾਂ ਅਨੁਸਾਰਰ ਸਪੋਰਟਸ ਐਂਡ ਯੂਥ ਸੈਕੇਟਰੀ ਵਿਸ਼ਾਲ ਦੇਵ ਨੇ ਜਾਣਕਾਰੀ ਦਿੱਤੀ ਸੀ ਕਿ ਉਦਘਾਟਨ ਸਮਾਰੋਹ ਦੀਆਂ ਆਫਲਾਈਨ ਟਿਕਟਾਂ ਦੀ ਵਿਕਰੀ 15 ਨਵੰਬਰ ਤੋਂ ਸ਼ੁਰੂ ਹੋਵੇਗੀ। ਜਦਕਿ ਸਟੇਡੀਅਮ ਦੇ ਆਯੋਜਕਾਂ ਨੇ ਇਸ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਟਿਕਟ ਵਿਕਰੀ ਦੀ ਤਾਰੀਖ ਦੀ ਕੋਈ ਜਾਣਕਾਰੀ ਨਹੀਂ ਸੀ।

 

suman saroa

This news is Content Editor suman saroa