ਹਾਕੀ ਵਿਸ਼ਵ ਕੱਪ : ਚੀਨ ਨੂੰ 1-0 ਨਾਲ ਹਰਾ ਕੇ ਫਰਾਂਸ ਕੁਆਰਟਰ ਫਾਈਨਲ ''ਚ

12/11/2018 2:17:30 AM

ਭੁਵਨੇਸ਼ਵਰ— ਫਰਾਂਸ ਨੇ ਚੀਨ ਨੂੰ ਦੂਜੇ ਕ੍ਰਾਸ ਓਵਰ ਮੈਚ 'ਚ ਨੇੜਲੇ ਫਰਕ 1-0 ਨਾਲ ਹਰਾ ਕੇ ਸੋਮਵਾਰ ਨੂੰ ਇੱਥੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਿਆ ਹੈ। ਮੈਚ ਦਾ ਇਕਮਾਤਰ ਗੋਲ 36ਵੇਂ ਮਿੰਟ ਟਿਮੋਥੀ ਕਲੇਮੇਂਟ ਨੇ ਕੀਤਾ। ਫਰਾਂਸ ਭਾਵੇਂ ਹੀ 20ਵੇਂ ਸਥਾਨ ਦੇ ਨਾਲ ਟੂਰਨਾਮੇਂਟ ਦੀ ਸਭ ਤੋਂ ਘੱਟ ਰੈਂਕਿੰਗ ਵਾਲੀ ਟੀਮ ਹੋਵੇ ਪਰ ਗਰੁੱਪ 'ਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 5-3 ਨਾਲ ਹਰਾ ਕੇ ਟੀਮ ਦੁਨੀਆ ਨੂੰ ਪਹਿਲਾਂ ਹੀ ਦਿਖਾ ਚੁੱਕੀ ਹੈ ਕਿ ਰੈਂਕਿੰਗ ਜ਼ਿਆਦਾ ਮਾਈਨੇ ਨਹੀਂ ਰੱਖਦੀ।
ਫਰਾਂਸ ਦੀ ਟੀਮ ਬੁੱਧਵਾਰ ਨੂੰ ਕੁਆਰਟਰ ਫਾਈਨਲ 'ਚ 2 ਵਾਰ ਦੀ ਪਿਛਲੀ ਚੈਂਪੀਅਨ ਤੇ ਦੁਨੀਆ ਦੀ ਨੰਬਰ ਇਕ ਟੀਮ ਨਾਲ ਭਿੜੇਗੀ। ਫਰਾਂਸ ਨੇ ਦੁਨੀਆ ਦੀ 17ਵੇਂ ਨੰਬਰ ਦੀ ਟੀਮ ਚੀਨ ਖਿਲਾਫ ਵਧੀਆ ਸ਼ੁਰੂਆਤ ਕੀਤੀ।