ਭਾਰਤ-ਪਾਕਿ ਵਿਚਾਲੇ ਸ਼ੁਰੂ ਹੋਵੇ ਹਾਕੀ ਸੀਰੀਜ਼ : ਹਸਨ ਸਰਦਾਰ

08/21/2018 1:30:50 AM

ਜਕਾਰਤਾ— ਪਾਕਿਸਤਾਨ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਓਲੰਪੀਅਨ ਹਸਨ ਸਰਦਾਰ ਨੇ ਭਾਰਤ ਨਾਲ ਦੋ-ਪੱਖੀ ਸੀਰੀਜ਼ ਸ਼ੁਰੂ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਨਾਲ ਉਪ ਮਹਾਦੀਪ ਵਿਚ ਖੇਡ ਨੂੰ ਬੜ੍ਹਾਵਾ ਦੇਣ 'ਚ ਮਦਦ ਮਿਲੇਗੀ। ਪਾਕਿਸਤਾਨ ਦੇ ਧਾਕੜ ਖਿਡਾਰੀ ਹਸਨ ਸਰਦਾਰ ਨੇ ਕਿਹਾ, ''ਅਸੀਂ ਹਾਕੀ ਦੇ ਪਾਵਰਹਾਊਸ ਨਹੀਂ ਹੋ ਸਕਦੇ ਪਰ ਹਾਕੀ ਦੀ ਖੇਡ ਦੇਖਣ ਲਈ ਭੀੜ ਨੂੰ ਵਾਪਸ ਲਿਆਉਣ ਵਿਚ ਪੁਰਾਣੀ ਵਿਰੋਧਤਾ ਨੂੰ ਦੁਬਾਰਾ ਕਾਇਮ ਕਰਨ ਦੀ ਲੋੜ ਹੈ। 2 ਸਾਬਕਾ ਵਿਸ਼ਵ ਚੈਂਪੀਅਨਾਂ ਨੂੰ ਖੇਡਦੇ ਹੋਏ ਦੇਖਣ ਲਈ ਲੋਕਾਂ ਨੂੰ ਸਟੇਡੀਅਮ ਵਿਚ ਆਉਣਾ ਸ਼ੁਰੂ ਕਰਨਾ ਚਾਹੀਦਾ ਹੈ।''
ਆਪਣੇ ਸਮੇਂ ਦੇ ਸਰਵਸ੍ਰੇਸ਼ਠ ਫਾਰਵਰਡ ਖਿਡਾਰੀਆਂ ਵਿਚ ਸ਼ਾਮਲ ਹਸਨ ਸਰਦਾਰ ਨੇ ਕਿਹਾ, ''ਉਪ ਮਹਾਦੀਪ 'ਚ ਹਾਕੀ ਕਾਫੀ ਖਰਾਬ ਦੌਰ 'ਚੋਂ ਲੰਘ ਰਹੀ ਹੈ। ਕ੍ਰਿਕਟ ਨੇ ਪ੍ਰਸਿੱਧਤਾ ਦੇ ਮਾਮਲੇ ਵਿਚ ਹਾਕੀ ਦਾ ਸਥਾਨ ਹਾਸਲ ਕਰ ਲਿਆ ਹੈ ਪਰ ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਵਾਪਸੀ ਕਰ ਰਹੇ ਹਾਂ।''