ਹਾਕੀ ਮਿਜੋਰਮ ਨੇ ਹਾਕੀ ਪੰਜਾਬ ਨੂੰ ਹਰਾ ਕੇ ਕੁਆਰਟਰ ਫਾਈਨਲ ਸਥਾਨ ਪੱਕਾ ਕੀਤਾ

03/19/2024 12:56:34 PM

ਪੁਣੇ,  (ਭਾਸ਼ਾ)– ਹਾਕੀ ਮਿਜੋਰਮ ਨੇ ਸੋਮਵਾਰ ਨੂੰ ਇਥੇ 14ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ-2024 ਵਿਚ ਹਾਕੀ ਪੰਜਾਬ ਨੂੰ 4-2 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਸਥਾਨ ਪੱਕਾ ਕੀਤਾ। ਇਸ ਜਿੱਤ ਨਾਲ ਮਿਜੋਰਮ ਦੀ ਟੀਮ ਪੰਜਾਬ, ਹਿਮਾਚਲ ਤੇ ਰਾਜਸਥਾਨ ਤੋਂ ਉੱਪਰ ਪੂਲ ਐੱਫ ਵਿਚ ਤਿੰਨ ਮੈਚਾਂ ਵਿਚ ਤਿੰਨ ਜਿੱਤਾਂ ਨਾਲ ਚੋਟੀ ’ਤੇ ਰਹੀ। ਐਤਵਾਰ ਰਾਤ ਨੂੰ ਪੰਜਾਬ ਨੇ ਹਿਮਾਚਲ ਨੂੰ 8-0 ਨਾਲ ਹਰਾਇਆ ਸੀ।

Tarsem Singh

This news is Content Editor Tarsem Singh