ਹਾਕੀ ਇੰਡੀਆ ਨੇ ਰਾਸ਼ਟਰੀ ਕੋਚਿੰਗ ਕੈਂਪ ਲਈ 32 ਖਿਡਾਰੀਆਂ ਦਾ ਕੀਤਾ ਐਲਾਨ

01/25/2020 3:54:03 PM

ਸਪੋਰਟਸ ਡੈਸਕ— ਹਾਕੀ ਇੰਡੀਆ ਨੇ ਸੱਟ ਤੋਂ ਵਾਪਸੀ ਕਰਨ ਵਾਲੇ ਡਰੈਗਫਲੀਕਰ ਵਰੂਣ ਕੁਮਾਰ ਨੂੰ ਸ਼ਨੀਵਾਰ ਨੂੰ ਪੁਰਸ਼ ਰਾਸ਼ਟਰੀ ਕੋਚਿੰਗ ਕੈਂਪ ਲਈ ਚੁਣੇ 32 ਖਿਡਾਰੀਅਾਂ 'ਚ ਸ਼ਾਮਲ ਕੀਤਾ। ਵਰਲਡ ਚੈਂਪੀਅਨ ਬੈਲਜੀਅਮ ਖਿਲਾਫ ਅਗਲੇ ਮਹੀਨੇ ਹੋਣ ਵਾਲੇ ਐੱਫ. ਆਈ. ਐੱਚ. ਪ੍ਰੋ ਲੀਗ ਮੁਕਾਬਲੇ ਲਈ ਇਹ ਕੈਂਪ ਲਗਾਇਆ ਜਾਵੇਗਾ। ਨੀਦਰਲੈਂਡ 'ਤੇ ਐੱਫ. ਆਈ. ਐੱਚ ਹਾਕੀ ਪ੍ਰੋ ਲੀਗ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਪੁਰਸ਼ ਟੀਮ ਹੁਣ ਭੁਵਨੇਸ਼ਵਰ 'ਚ ਕੈਂਪ 'ਚ ਹਿੱਸਾ ਲਵੇਗੀ।

ਬੈਲਜੀਅਮ ਖਿਲਾਫ ਇਹ ਮੈਚ 8 ਅਤੇ 9 ਫਰਵਰੀ ਨੂੰ ਖੇਡਿਆ ਜਾਵੇਗਾ। ਕੋਰ ਗਰੁੱਪ 'ਚ ਖ਼ੁਰਾਂਟ ਅਤੇ ਨੌਜਵਾਨ ਖਿਡਾਰੀਆਂ ਦਾ ਮਿਸ਼ਰਨ ਹੈ ਜਿਸ 'ਚ ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਣ ਬਹਾਦੁਰ ਪਾਠਕ, ਸੂਰਜ ਕਾਰਕੇਰਾ, ਹਰਮਨਪ੍ਰੀਤ ਸਿੰਘ, ਸਰੇਂਦਰ ਕੁਕੁਮਾਰ, ਬਿਰੇਂਦਰ ਲਾਕੜਾ, ਰੂਪਿੰਦਰ ਪਾਲ ਸਿੰਘ, ਗੁਰਿੰਦਰ ਸਿੰਘ, ਅਮਿਤ ਰੋਹਿਦਾਸ, ਕੋਥਾਜੀਤ ਸਿੰਘ ਖਡਾਂਗਬਮ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕਾਂਤ ਸ਼ਰਮਾ ਅਤੇ ਵਿਵੇਕ ਸਾਗਰ ਪ੍ਰਸਾਦ ਸ਼ਾਮਲ ਹਨ। ਇਕ ਸਾਲ ਤੋਂ ਬਾਅਦ ਨੀਦਰਲੈਂਡ ਖਿਲਾਫ ਚੰਗੀ ਵਾਪਸੀ ਕਰਣ ਵਾਲੇ ਚਿੰਗਲੇਨਸਾਨਾ ਸਿੰਘ ਦਾ ਵੀ ਨਾਂ ਨੌਜਵਾਨ ਸਟ੍ਰਾਈਕਰ ਦਿਲਪ੍ਰੀਤ ਸਿੰਘ,  ਰਾਜਕੁਮਾਰ ਪਾਲ, ਨੀਲਮ ਸੰਦੀਪ ਜੇਸ ਅਤੇ ਦਿਪਸਨ ਟਿਰਕੀ ਦੇ ਨਾਲ ਮੌਜੂਦ ਹੈ। ਟੀਮ 'ਚ ਐੱਸ. ਵੀ ਸੁਨੀਲ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਸਾਹਿਬਜੀਤ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਜਸਕਰਨ ਸਿੰਘ, ਗੁਰਜੰਟ ਸਿੰਘ ਅਤੇ ਸੁਮਿਤ ਸ਼ਾਮਲ ਹਨ।