ਗੋਲਕੀਪਰਾਂ ਲਈ ਹਾਕੀ ਇੰਡੀਆ ਦਾ ਖਾਸ ਕੈਂਪ

06/30/2019 5:03:46 PM

ਨਵੀਂ ਦਿੱਲੀ— ਹਾਕੀ ਇੰਡੀਆ (ਐੱਚ.ਆਈ.) ਨੇ ਭਾਰਤੀ ਖੇਡ ਅਥਾਰਿਟੀ ਬੈਂਗਲੁਰੂ 'ਚ ਹੋਣ ਵਾਲੇ ਖਾਸ ਗੋਲਕੀਪਰ ਕੈਂਪ ਲਈ 9 ਖਿਡਾਰੀਆਂ ਦਾ ਐਲਾਨ ਕੀਤਾ ਹੈ, ਜਿਸ ਦਾ ਸੰਚਾਲਨ ਬਤੌਰ ਹਾਲੈਂਡ ਦੇ ਡੇਨਿਸ ਡੇਨ ਡੀ ਪੋਲ ਕਰਨਗੇ। ਇਹ ਕੈਂਪ ਇਕ ਜੁਲਾਈ ਤੋਂ ਸ਼ੁਰੂ ਹੋ ਕੇ 7 ਦਿਨਾਂ ਤਕ ਚਲੇਗਾ ਅਤੇ ਇਹ ਡੇਨਿਸ ਅਤੇ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਦੀ ਅਗਵਾਈ 'ਚ ਆਯੋਜਿਤ ਹੋਵੇਗਾ। 

ਗੋਲਕੀਪਰ ਕੈਂਪ ਲਈ ਪੀ.ਆਰ.ਸ਼੍ਰੀਜੇਸ਼, ਕ੍ਰਿਸ਼ਣਾ ਬੀ. ਪਾਠਕ, ਸੂਰਜ ਕਾਰਕੇਰਾ, ਜੁਗਰਾਜ ਸਿੰਘ, ਪਾਰਸ ਮਲਹੋਤਰਾ, ਜਗਦੀਪ ਦਯਾਲ, ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਸਾਹਿਲ ਕੁਮਾਰ ਨਾਇਕ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਕੋਚ ਗ੍ਰਾਹਮ ਨੇ ਕਿਹਾ, ''ਇਹ ਸਾਲ 2019 ਦਾ ਪਹਿਲਾ ਗੋਲਕੀਪਰ ਕੈਂਪ ਹੈ ਅਤੇ ਨਾ ਸਿਰਫ 33 ਕੋਰ ਗੋਲਕੀਪਰ ਦੇ ਲਈ ਸਗੋਂ ਨੌਜਵਾਨ ਗੋਲਕੀਪਰਾਂ ਲਈ ਵੀ ਸੁਨਹਿਰਾ ਮੌਕਾ ਹੈ। ਇਹ ਮੌਕਾ ਗੋਲਕੀਪਰ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੀ ਖੇਡ ਨੂੰ ਸਹੀ ਦਿਸ਼ਾ 'ਚ ਲੈ ਜਾਣ 'ਚ ਮਦਦ ਕਰੇਗਾ। ਗੋਲਕੀਪਰ ਕੈਂਪ ਰਾਸ਼ਟਰੀ ਪ੍ਰੋਗਰਾਮ ਲਈ ਕਾਫੀ ਮਹੱਤਵਪੂਰਨ ਹੈ।''

Tarsem Singh

This news is Content Editor Tarsem Singh